ਵਿਸ਼ਵ ਸਿਹਤ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ
ਵਿਸ਼ਵ ਸਿਹਤ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ
Publish Date: Thu, 09 Apr 2026 04:45 PM (IST)
Updated Date: Fri, 10 Apr 2026 04:05 AM (IST)
ਫੋਟੋ: 6 ਕੈਪਸ਼ਨ: ਖੂਨਦਾਨ ਕਰਦਾ ਹੋਇਆ ਦਾਨੀ ਸੱਜਣ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਰੈਪਿਡੂ ਕੰਪਨੀ ਦੇ ਸਹਿਯੋਗ ਨਾਲ ਸ਼ਹੀਦ ਭਾਈ ਮਨੀ ਸਿੰਘ ਬਲੱਡ ਸੈਂਟਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈਪਿਡੂ ਕੰਪਨੀ ਦੁਆਰਾ ਅਪਣੇ ਗਾਹਕ ਨੂੰ ਵਧੀਆ ਸੁਵਿਧਾ ਦਿੰਦੇ ਹੈ। ਅੱਜ ਇਨ੍ਹਾਂ ਦੇ ਵਰਕਰਾਂ ਵੱਲੋਂ ਸੁਸਾਇਟੀ ਨੂੰ ਸਹਿਯੋਗ ਦੇਕੇ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਲਗਭਗ 30 ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਕੈਂਪ ’ਚ ਮੁੱਖ ਮਹਿਮਾਨ ਵਜੋਂ ਐੱਸਐੱਮਓ ਅਰੁਣ ਬਾਂਸਲ, ਬੀਟੀਓ ਰਿਤਿਕਾ ਗਰਗ, ਬੀਟੀਓ ਗੁਜਨ ਬਾਲਾ, ਟੀਟੀਓ ਪ੍ਰਭਜੋਤ ਕੌਰ ਤਲਵੰਡੀ ਸਾਬੋ ਅਤੇ ਰੈਪਿਡੂ ਦੀ ਟੀਮ ਰਿਸ਼ੀ ਡਿਲੌਰ, ਧੀਰਜ ਦੁਆਰਾ ਖੂਨਦਾਨੀਆਂ ਨੂੰ ਅਪਣਾ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਦੇ ਬਲੱਡ ਕੌਰੀਨੇਟਰ ਜਤਿੰਦਰ ਕੁਮਾਰ, ਗੁਰਪ੍ਰੀਤ ਸਿੰਘ ਪੂਹਲਾ ਕੋ-ਆਰਡੀਨੇਟਰ, ਦਰਸ਼ਨ ਸਿੰਘ ਮਾਸਟਰ, ਜੌਗਿੰਦਰ ਸਿੰਘ ਲੈਕਚਰਾਰ, ਗੁਰਚਰਨ ਸਿੰਘ ਠੇਕੇਦਾਰ, ਰਵੀ ਗੁਪਤਾ, ਤਰਸੇਮ ਸਿੰਘ ਬਾਜਾਖਾਨਾ ਵੀ ਮੌਜੂਦ ਸਨ।