ਜਨ ਸਾਹਿਤ ਰਸਾਲੇ ‘ਭਗਤ ਕਬੀਰ ਜੀ’ ਵਿਸ਼ੇਸ਼ ਅੰਕ ਲਈ ਮੰਗੀਆਂ ਰਚਨਾਵਾਂ
ਜਨ ਸਾਹਿਤ ਰਸਾਲੇ ਦੇ ‘ਭਗਤ ਕਬੀਰ ਜੀ’ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ
Publish Date: Wed, 08 Apr 2026 06:59 PM (IST)
Updated Date: Thu, 09 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਿਆਰੀ ਰਸਾਲੇ ‘ਜਨ ਸਾਹਿਤ’ ਦਾ ਇਕ ਵਿਸ਼ੇਸ਼ ਅੰਕ ‘ਭਗਤ ਕਬੀਰ ਜੀ’ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜੋ ਕਿ ਅਪ੍ਰੈਲ ਤੋਂ ਜੂਨ 2026 ਦੇ ਮਹੀਨਿਆਂ ਲਈ ਪ੍ਰਕਾਸ਼ਿਤ ਹੋਵੇਗਾ। ਇਸ ਸਬੰਧੀ ਜ਼ਿਲ੍ਹਾ ਭਾਸ਼ਾ ਅਫ਼ਸਰ, ਕਿਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਦੇ ਲੇਖਕ ਇਸ ਵਿਸ਼ੇਸ਼ ਅੰਕ ਲਈ ਆਪਣੀ ਕੋਈ ਮੌਲਿਕ ਤੇ ਅਣ-ਪ੍ਰਕਾਸ਼ਿਤ ਰਚਨਾ (ਕਵਿਤਾ, ਲੇਖ ਆਦਿ) ਭੇਜਣੀ ਚਾਹੁੰਦੇ ਹਨ, ਤਾਂ ਉਹ 30 ਅਪ੍ਰੈਲ, 2026 ਤਕ ਵਿਭਾਗ ਦੀ ਈ-ਮੇਲ ਜਾਂ ਇਸ ਦਫ਼ਤਰ ਦੀ ਈਮੇਲ ਆਈਡੀ ’ਤੇ ਭੇਜ ਸਕਦੇ ਹਨ। ਵਧੇਰੇ ਜਾਣਕਾਰੀ ਲਈ ਰਸਾਲੇ ਦੇ ਸੰਪਾਦਕ ਨਾਲ ਉਨ੍ਹਾਂ ਦੇ ਫ਼ੋਨ ਨੰਬਰ 88725-11179 ਤੇ ਸੰਪਰਕ ਕੀਤਾ ਜਾ ਸਕਦਾ ਹੈ।