- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਤੋਂ ਬਿਨਾਂ ਭਾਜਪਾ ਪੰਜ ਸੀਟਾਂ ਵੀ ਨਹੀਂ ਜਿੱਤ ਸਕਦੀ: ਮਲੂਕਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪੰਜਾਬ ਦੇ ਲੋਕਾਂ ਨੇ ਪਹਿਲਾ ਕਾਂਗਰਸ ਅਤੇ ਹੁਣ ਆਪ ਦੀ ਸਰਕਾਰ ਨੂੰ ਵੇਖ ਕੇ ਸਮਝ ਲਿਆ ਹੈ ਕਿ ਪੰਜਾਬ ਦਾ ਭਲਾ ਸਿਰਫ ਪੰਜਾਬ ਦੀ ਪਾਰਟੀ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਜਿਸ ਕਰਕੇ ਸ੍ਰੋਮਣੀ ਅਕਾਲੀ ਦਲ ਤੋਂ ਬਿਨਾਂ ਭਾਜਪਾ ਪੰਜਾਬ ਵਿਚੋਂ ਪੰਜ ਸੀਟਾਂ ਵੀ ਜਿੱਤ ਨਹੀ ਸਕਦੀ, ਜਦਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ’ਤੇ ਸੂਬੇ ਵਿਚ ਸਰਕਾਰ ਬਣਾਉਣ ਲਈ ਅੱਗੇ ਵੱਧ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਕੰਦਰ ਸਿੰਘ ਮਲੂਕਾ ਕੌਮੀ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਨੇ ਗੁਰਦੁਆਰਾ ਸ੍ਰੀ ਤਾਰੂਆਣਾ ਸਾਹਿਬ, ਮਲੂਕਾ ਵਿਖੇ ਅਕਾਲੀ ਦਲ ਵੱਲੋਂ ਸ਼ੁਕਰਾਨੇ ਵਜੋਂ ਕਰਵਾਏ ਗਏ ਧਾਰਮਿਕ ਸਮਾਗਮ ਉਪਰੰਤ ਸਮਰਥਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਬਲਾਕ ਸੰਮਤੀ ਫੂਲ ਦੀ ਚੋਣ ਦੌਰਾਨ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਜਾਣ ਦੀ ਖੁਸ਼ੀ ਵਿਚ ਕਰਵਾਏ ਸਮਾਗਮ ਵਿਚ ਹਲਕੇ ਭਰ ’ਚੋਂ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਨਵੇਂ ਚੁਣੇ ਮਨਦੀਪ ਕੌਰ ਮਹਿਰਾਜ ਚੇਅਰਮੈਨ, ਕਿਰਨਜੀਤ ਕੌਰ ਰਾਈਆ ਵਾਈਸ ਚੇਅਰਮਨ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਡਟ ਕੇ ਖੜੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਮਲੂਕਾ ਨੇ ਕਿਹਾ ਕਿ ਸਭ ਸੂਬਿਆਂ ਕੋਲੇ ਆਪਣੀਆਂ ਰਾਜਧਾਨੀਆਂ ਹਨ, ਪ੍ਰੰਤੂ ਬਦਕਿਸਮਤ ਪੰਜਾਬ ਆਪਣੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਖੁਲ ਕੇ ਆਪਣਾ ਨਹੀ ਕਹਿ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਦੇਸ਼ ਉਪਰ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਹੀ ਕੀਤਾ ਹੈ। ਪੰਜਾਬ ਵਿਚ ਰਾਜ ਹੁੰਦੇ ਸਮੇਂ ਵੀ ਕਾਂਗਰਸ ਤੋਂ ਪੰਜਾਬ ਦੇ ਹੱਕ ਵਿਚ ਕੋਈ ਵੱਡਾ ਫੈਸਲਾ ਨਹੀ ਲਿਆ ਗਿਆ।
ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਰਾਜ ਦੌਰਾਨ ਪੰਜਾਬ ਨੇ ਕੋਈ ਤਰੱਕੀ ਨਹੀ ਕੀਤੀ ਅਤੇ ਹੁਣ ਆਪ ਦੇ ਚਾਰ ਸਾਲਾਂ ਵਿਚ ਵੀ ਵਿਕਾਸ ਕਾਰਜ ਕਰਨ ਦੀ ਬਜਾਏ ਲੋਕਾਂ ਨੂੰ ਝੂਠ ਦੇ ਜਾਲ ਵਿਚ ਹੀ ਫਸਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਸਾਫ਼ ਹੋ ਚੁੱਕਾ ਹੈ ਕਿ ਲੋਕ ਹੁਣ ਅਕਾਲੀ ਦਲ ਦੇ ਹੱਕ ਵਿਚ ਆ ਚੁੱਕੇ ਹਨ। ਪਿੰਡਾਂ ਅੰਦਰ ਅਕਾਲੀ ਦਲ ਦੇ ਚਰਚੇ ਹੋ ਰਹੇ ਹਨ। ਹੁਣ ਲੋਕ ਅਕਾਲੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ। ਇਸੇ ਦੌਰਾਨ ਹਰਿੰਦਰ ਸਿੰਘ ਹਿੰਦਾ ਮਹਿਰਾਜ ਹਲਕਾ ਇੰਚਾਰਜ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਸਿੰਘ ਗਰੇਵਾਲ, ਜਗਮੋਹਣ ਲਾਲ ਭਗਤਾ, ਬਲੌਰ ਸਿੰਘ ਕਾਂਗੜ, ਸੁਖਪਾਲ ਸਿੰਘ ਖਾਲਸਾ ਨੇ ਸੰਬੋਧਨ ਕਰਦੇ ਹੋਏ ਭਵਿੱਖ ਵਿਚ ਅਕਾਲੀ ਦਲ ਨੂੰ ਮਜਬੂਤ ਕਰਨ ਸਬੰਧੀ ਸਮਰਥਕਾਂ ਨੂੰ ਸੁਝਾਅ ਦਿੱਤੇ।
ਇਸ ਮੌਕੇ ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਸੁਖਦੀਪ ਸਿੰਘ ਸਿਰੀਏਵਾਲਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਮਨਜੀਤ ਸਿੰਘ ਧੁੰਨਾ, ਨਿਰਮਲ ਸਿੰਘ ਬੁਰਜ ਗਿੱਲ, ਲਖਵੀਰ ਸਿੰਘ ਲੱਖੀ ਭਾਈਰੂਪਾ, ਬਖਸੀਸ ਸਿੰਘ ਜਲਾਲ, ਜਗਜੀਤ ਕੌਰ ਬੁਰਜ ਲੱਧਾ, ਬੇਅੰਤ ਸਿੰਘ ਮਲੂਕਾ, ਮਨਜੀਤ ਕੌਰ ਦੁੱਲੇਵਾਲਾ, ਗੁਰਮੇਲ ਕੌਰ ਢਿਪਾਲੀ, ਵੀਰਪਾਲ ਕੌਰ ਘੰਡਾਬੰਨਾ, ਗੁਰਪਾਲ ਸਿੰਘ ਭੱਟੀ, ਸੁਖਜਿੰਦਰ ਸਿੰਘ ਖਾਨਦਾਨ, ਹਰਦੇਵ ਸਿੰਘ ਗੋਗੀ, ਜਸਪਾਲ ਸਿੰਘ ਵੜਿੰਗ, ਰਘਵੀਰ ਸਿੰਘ ਕਾਕਾ, ਸੁਖਜਿੰਦਰ ਸਿੰਘ ਖਹਿਰਾ, ਪੁਨੀਤਪਾਲ ਸਿੰਘ ਗੋਲਾ, ਸਰਬਜੀਤ ਸਿੰਘ ਕਾਂਗੜ, ਅਮਨਦੀਪ ਸਿੰਘ ਬੁਰਜ ਲੱਧਾ, ਸੁਖਮੰਦਰ ਸਿੰਘ ਸਰਾਂ, ਗੁਲਾਬ ਚੰਦ ਸਿੰਗਲਾ, ਜਗਦੀਸ ਸਿੰਘ ਜਲਾਲ, ਸੁਖਚੈਨ ਸਿੰਘ ਪਿੰਟੂ ਜਲਾਲ, ਗੁਰਤੇਜ ਸਿੰਘ ਚਾਨੀ, ਗੁਰਬਚਨ ਸਿੰਘ ਕਲੇਰ, ਭੀਮ ਸੈਨ ਜਲਾਲ, ਗੁਰਵਿੰਦਰ ਕੌਰ ਭਗਤਾ, ਕੁਲਦੀਪ ਕੌਰ ਬਰਾੜ, ਸ਼ੁਕਰ ਸਿੰਘ ਭੋਡੀਪੁਰਾ, ਲਖਵੀਰ ਸਿੰਘ ਮੌੜ, ਨਾਇਬ ਸਿੰਘ ਹਮੀਰਗੜ੍ਹ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਰਿੰਪੀ ਸੰਘਾ, ਕੁਲਵੰਤ ਸਿੰਘ ਘੰਡਾਬੰਨਾ, ਦਲਜੀਤ ਸਿੰਘ ਭਗਤਾ, ਹਰਦੇਵ ਸਿੰਘ ਕਿੰਗਰਾ, ਜੀਤ ਸਿੰਘ ਸਲਾਬਤੁਪਰਾ, ਹੰਸ ਸੋਹੀ, ਸੁਖਮੰਦਰ ਸਹੋਤਾ ਆਦਿ ਹਾਜ਼ਰ ਸਨ।