ਜ਼ਿਲ੍ਹਾ ਕਾਂਗਰਸ ਵੱਲੋਂ 51 ਅਹੁਦੇਦਾਰਾਂ ਦੀ ਸੂਚੀ ਜਾਰੀ
ਜ਼ਿਲ੍ਹਾ ਕਾਂਗਰਸ ਵੱਲੋਂ 51 ਮੈਂਬਰੀ ਅਹੁਦੇਦਾਰਾਂ ਦੀ ਲਿਸਟ ਜਾਰੀ
Publish Date: Wed, 08 Apr 2026 04:37 PM (IST)
Updated Date: Thu, 09 Apr 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮਨਜ਼ੂਰੀ ਅਨੁਸਾਰ ਸੰਗਠਨ ਸਰਜਨ ਅਭਿਆਨ ਦੇ ਤਹਿਤ ਬਠਿੰਡਾ ਸ਼ਹਿਰੀ ਦੇ 51 ਮੈਂਬਰੀ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ, ਜਿਸ ਨੂੰ ਜਨਰਲ ਸਕੱਤਰ ਇੰਚਾਰਜ ਸੰਗਠਨ ਕੈਪਟਨ ਸੰਦੀਪ ਸਿੰਘ ਸੰਧੂ ਦੇ ਦਸਤਖਤਾਂ ਰਾਹੀਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਮਨਜ਼ੂਰੀ ਨਾਲ ਪ੍ਰੈਸ ਨੂੰ ਰਿਲੀਜ਼ ਕੀਤਾ ਗਿਆ। ਇਸ ਸੂਚੀ ’ਚ ਬਲਜਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਲੱਡੂ, ਅੰਮ੍ਰਿਤ ਕੌਰ ਗਿੱਲ, ਜਸਵਿੰਦਰ ਬਾਜਵਾ, ਹਰਮੰਦਰ ਸਿੱਧੂ, ਬਲਤੇਜ ਸਿੰਘ ਬਾਂਦਰ, ਜਗਮੀਤ ਸਿੰਘ, ਅਸ਼ੋਕ ਕੁਮਾਰ, ਹਰੀਓਮ ਠਾਕੁਰ, ਸੁਰਿੰਦਰਜੀਤ ਸਿੰਘ ਸਾਨੀ, ਮਨੋਜ ਚੋਪੜਾ ਨੀਟਾ (ਸਾਰੇ ਵਾਈਸ ਪ੍ਰਧਾਨ), ਸੁਰਜੀਤ ਸਿੰਘ ਮੋਖਾ, ਕਿਰਨ ਰਾਣੀ, ਭੁਪਿੰਦਰ ਸ਼ਰਮਾ, ਜਗਦੀਸ਼ ਖੁਰਾਣਾ, ਹਰਪਾਲ ਸਿੰਘ ਬਾਜਵਾ, ਗੁਰਵਿੰਦਰ ਚਹਿਲ, ਜਸਵੀਰ ਸਿੰਘ ਭਗਵਾਨ ਦਾਸ ਭਾਰਤੀ, ਨੰਦ ਲਾਲ ਸਿੰਗਲਾ, ਸੁਖਦੇਵ ਸਿੰਘ ਭੁੱਲਰ, ਦੀਪਿੰਦਰ ਮਿਸ਼ਰਾ, ਮੁਕੇਸ਼ ਕੁਮਾਰ, ਅਸ਼ੋਕ ਕੁਮਾਰ, ਰਾਮ ਪ੍ਰਕਾਸ਼ ਜਿੰਦਲ, ਹਰਮੀਤ ਸਿੰਘ (ਸਾਰੇ ਜਨਰਲ ਸੈਕਟਰੀ), ਵਿਪਨ ਸ਼ਰਮਾ, ਬਲਜੀਤ ਸਿੰਘ, ਵਿਵੇਕ ਗਰਗ, ਅਸ਼ੀਸ਼ ਕਪੂਰ, ਸੁਰੇਸ਼ ਗਰੋਵਰ, ਇਮਰਾਨ ਅਹਿਮਦ, ਵੀਰ ਸਿੰਘ ਬੁੱਟਰ, ਸੰਜੇ ਜਿੰਦਲ, ਕਮਲ ਗੁਪਤਾ, ਜਸਵੀਰ ਕੌਰ, ਓਮ ਪ੍ਰਕਾਸ਼ ਕਟਾਰੀਆ, ਅਵਤਾਰ ਸਿੰਘ, ਰੂਪ ਸਿੰਘ, ਕਰਤਾਰ ਸਿੰਘ, ਰਜਿੰਦਰ ਸਿੰਘ, ਕਮਲਜੀਤ ਸਿੰਘ ਭੰਗੂ, ਸੰਜੀਵ ਕੁਮਾਰ, ਸੂਰਜ ਮਲ, ਜਾਵੇਦ ਅਖਤਰ, ਹਰਬੰਸ ਸਿੰਘ ਸਿੱਧੂ (ਸਾਰੇ ਸੈਕਟਰੀ)ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਪ੍ਰਕਾਸ਼ ਚੰਦ ਨੂੰ ਸਪੋਕਸਮੈਨ, ਯੋਗੇਸ਼ ਗੋਇਲ ਨੂੰ ਆਫਿਸ ਸੈਕਟਰੀ, ਜਤਿੰਦਰ ਨਰੂਲਾ ਨੂੰ ਕੈਸ਼ੀਅਰ, ਅਵਤਾਰ ਸਿੰਘ ਸਨੀ ਸੋਸ਼ਲ ਮੀਡੀਆ ਇੰਚਾਰਜ ਪਾਰਟੀ ਦੇ ਸਭ ਤੋਂ ਪੁਰਾਣੇ ਅਹੁਦੇਦਾਰ ਜ਼ਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੂੰ ਦੂਸਰੀ ਵਾਰ ਵਾਈਸ ਪ੍ਰਧਾਨ ਦੇ ਨਾਲ ਮੀਡੀਆ ਇੰਚਾਰਜ ਦੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਨਵੇਂ ਚੁਣੇ ਹੋਏ ਅਹੁਦੇਦਾਰਾਂ ਤੋਂ ਨਿਗਮ ਅਤੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਵੱਡਾ ਬਲ ਮਿਲੇਗਾ।