ਭਾਜਪਾ ਵੱਲੋਂ 47ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
ਭਾਜਪਾ ਵੱਲੋਂ 47ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
Publish Date: Tue, 07 Apr 2026 06:24 PM (IST)
Updated Date: Wed, 08 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਭਾਰਤੀ ਜਨਤਾ ਪਾਰਟੀ ਇਕਾਈ ਰਾਮਪੁਰਾ ਫੂਲ ਵੱਲੋਂ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਆਗੂ ਮੱਖਣ ਜਿੰਦਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਰਕਰਾਂ ਅਤੇ ਆਗੂਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਪਾਰਟੀ ਦਾ ਝੰਡਾ ਲਹਿਰਾ ਕੇ ਕੀਤੀ ਗਈ ਅਤੇ ਇਸ ਤੋਂ ਬਾਅਦ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਬੂਟੇ ਵੀ ਲਗਾਏ ਗਏ। ਆਗੂਆਂ ਨੇ ਪਾਰਟੀ ਦੇ ਇਤਿਹਾਸ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਵਰਕਰਾਂ ਨੂੰ ਪਾਰਟੀ ਦੀ ਨੀਤੀ ਅਤੇ ਸਿਧਾਂਤਾਂ ’ਤੇ ਡਟੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਰਤ ਭੂਸ਼ਣ ਗਰਗ, ਅਤੁਲ ਗੋਇਲ, ਸੰਜੇ ਸਿੰਘ, ਮੋਹਿਤ ਕੋਲੀ, ਨੱਥਾ ਸਿੰਘ, ਰਵੀ ਸਿੰਘ, ਪੱਪੂ ਸਿੰਘ, ਜਸਪਾਲ ਸਿੰਘ, ਰੁਲੀਆ ਰਾਮ ਅਤੇ ਕਬੀਰ ਭੱਦਰ ਸਿੰਘ, ਰਮੇਸ਼ ਗੌਤਮ ਸਮੇਤ ਹੋਰ ਕਈ ਆਗੂ ਹਾਜ਼ਰ ਸਨ। ਸਮਾਗਮ ਦੌਰਾਨ ਆਗੂਆਂ ਨੇ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦਾ ਸੰਕਲਪ ਲਿਆ। ਅੰਤ ਵਿਚ ਸਭ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਨੂੰ ਸਫਲਤਾ ਨਾਲ ਸਮਾਪਤ ਕੀਤਾ ਗਿਆ।