ਲੋਕਾਂ ਨੂੰ ਘਰਾਂ ਦਾ ਮਾਲਕੀ ਦਿਵਾਉਣ ਲਈ ਅੰਦੋਲਨ ਕਰਾਂਗੇ ਤੇਜ਼ : ਗਹਿਰੀ
ਲੋਕਾ ਨੂੰ ਘਰਾਂ ਦੀ ਮਾਲਕੀ ਦਿਵਾਉਣ ਅਤੇ ਬੇਇਨਸਾਫੀ ਤੇ ਨਸ਼ਿਆਂ ਤੇ ਸਰਕਾਰ ਦੇ ਝੂਠ ਖਿਲਾਫ ਅੰਦੋਲਨ ਤੇਜ਼ ਕਰਾਂਗੇ: ਗਹਿਰੀ
Publish Date: Tue, 07 Apr 2026 05:58 PM (IST)
Updated Date: Wed, 08 Apr 2026 04:05 AM (IST)
-ਕੇਕੇਸੀ ਕਾਂਗਰਸ ਤੇ ਦਲਿਤ ਮਹਾਂਪੰਚਾਇਤ ਵੱਲੋ ਹਲਕਾ ਦਿਹਾਤੀ ਦੇ ਪਿੰਡਾਂ ’ਚ ਮੋਟਰਸਾਈਕਲ ਮਾਰਚ ਸ਼ੁਰੂ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਾਮਗਰ ਕਰਮਚਾਰੀ ਕਾਂਗਰਸ ਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਵੱਲੋਂ ਗਰੀਬ ਤੇ ਮਜ਼ਦੂਰ ਵਰਗ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਲਈ ਵੱਡਾ ਲੋਕਹਿੱਤ ਚੇਤਨਾ ਮਾਰਚ ਕੱਢਿਆ। ਇਸ ਮਾਰਚ ਦੀ ਅਗਵਾਈ ਪ੍ਰਸਿੱਧ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ, ਚੇਅਰਮੈਨ ਕੇਕੇਸੀ ਵਿਭਾਗ ਕਾਂਗਰਸ ਨੇ ਕੀਤੀ। ਇਸ ਮਾਰਚ ਦੀ ਸ਼ੁਰੂਆਤ ਡਾ. ਅੰਬੇਡਕਰ ਭਵਨ ਤੋਂ ਸੈਕੜਿਆਂ ਮੋਟਰਸਾਈਕਲਾਂ ਨਾਲ ਕੀਤੀ। ਇਹ ਮਾਰਚ ਬੁਲਾਡੇ ਵਾਲਾ, ਬੁਰਜ, ਮਹਿਮਾ, ਭਿਸੀਆਣਾ, ਵਿਰਕ ਕਲਾ ਅਤੇ ਵਿਰਕ ਖੁਰਦ ਰਾਹੀਂ ਹੁੰਦਾ ਹੋਇਆ ਪਿੰਡਾਂ ’ਚ ਸਮੱਸਿਆਵਾਂ ਸੁਣਦੇ ਹੋਏ ਸ਼ਾਮ ਨੂੰ ਸਮਾਪਤ ਕੀਤਾ। ਇਸ ਮੌਕੇ ਗਹਿਰੀ ਨੇ ਕਿਹਾ ਕਿ ਮਨਰੇਗਾ ਰੁਜ਼ਗਾਰ ਬਚਾਉਣ, ਲਾਲ ਲਕੀਰ ਖਤਮ ਕਰਵਾਉਣ ਤੇ ਬਿਨਾਂ ਰਜਿਸਟਰੀ ਵਾਲੇ ਘਰਾਂ ਦੀ ਮੁਫ਼ਤ ਰਜਿਸਟਰੀ ਕਰਵਾਉਣ ਲਈ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਤਾ-ਪਿਤਾ ਬੱਚਿਆਂ ਦੀ ਸੰਗਤ ’ਤੇ ਨਿਗਰਾਨੀ ਰੱਖਣ, ਤਾਂ ਜੋ ਨਸ਼ਿਆਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਮੁੜ ਆਰਥਿਕ ਮਦਦ ਦੇਣ ਦੇ ਵਾਅਦੇ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਨ। ਪੰਜਾਬ ਇਸ ਵੇਲੇ ਭਾਰੀ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਹਰ ਨਵਾਂ ਜਨਮ ਲੈਣ ਵਾਲਾ ਬੱਚਾ ਕਰਜ਼ੇ ਦਾ ਬੋਝ ਲੈ ਕੇ ਪੈਦਾ ਹੁੰਦਾ ਹੈ। ਕੇਂਦਰ ਸਰਕਾਰ ਵੱਲੋਂ ਵੱਡੇ ਪੂੰਜੀਪਤੀਆਂ ਦੇ ਕਰਜ਼ੇ ਮਾਫ਼ ਕਰਨ ਦੀ ਨੀਤੀ ਦੀ ਵੀ ਨਿਖੇਧੀ ਕੀਤੀ ਗਈ।
ਇਸ ਮੌਕੇ ਗੁਰਜੰਟ ਸਿੰਘ ਗਹਿਰੀ (ਜ਼ਿਲ੍ਹਾ ਚੇਅਰਮੈਨ ਕੇਕੇਸੀ ਬਠਿੰਡਾ), ਜਸਵੀਰ ਸਿੰਘ ਗੋਬਿੰਦਪੁਰਾ (ਪ੍ਰਧਾਨ, ਨੈਸ਼ਨਲ ਦਲਿਤ ਮਹਾਂਪੰਚਾਇਤ ਬਠਿੰਡਾ), ਮਨਜੀਤ ਸਿੰਘ ਨਰੂਆਣਾ, ਗੁਰਤੇਜ ਸਿੰਘ ਬਲੂਆਣਾ, ਮਿੱਠੂ ਸਿੰਘ ਸਰਪੰਚ, ਰਾਜਾ ਸਿੰਘ ਸਿਵੀਆ, ਬਲਵੀਰ ਸਿੰਘ ਐਨਐਫਐਲ., ਗੁਰਮੇਲ ਸਿੰਘ ਸਿਵੀਆ, ਬਸੰਤ ਸਿੰਘ ਸਰਪੰਚ, ਗੁਰਚਰਨ ਸਿੰਘ ਸਰਪੰਚ, ਨਛੱਤਰ ਸਿੰਘ ਵਿਰਕ, ਕਿਰਨਦੀਪ ਕੌਰ ਵਿਰਕ, ਠਾਣਾ ਸਿੰਘ ਬੁਰਜ, ਜਰਨੈਲ ਸਿੰਘ ਸਰਪੰਚ, ਜੀਤ ਸਿੰਘ ਰਾਈਆ, ਕਾਕਾ ਸਿੰਘ ਪੰਚ, ਮੋਦਨ ਸਿੰਘ ਪੰਚ, ਬੇਅੰਤ ਸਿੰਘ ਲਖੀਜੰਗਲ, ਲਵਪ੍ਰੀਤ ਸਿੰਘ ਹੁਸਨਰ, ਗਾਂਧੀ ਸਿੱਧੂ ਐਮਸੀ., ਹਰਦੇਵ ਸਿੰਘ ਪੰਚ, ਬੋਘਾ ਸਿੰਘ, ਜਗਦੀਪ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਸਹੋਤਾ, ਹਰਪਾਲ ਸਿੰਘ ਕੋਟ, ਗੁਰੂ ਜਗਦੇਵ ਸਿੰਘ ਭੈਣੀ ਤੇ ਬਿੱਟੂ ਸਿੰਘ ਸਮੇਤ ਸੈਂਕੜੇ ਸਾਥੀ ਹਾਜ਼ਰ ਰਹੇ।