ਵਿਆਹ ਕਰਵਾਉਣ ਤੋਂ ਨਾਂਹ ਕਰਨ ’ਤੇ ਕੀਤੀ ਖ਼ੁਦਕੁਸ਼ੀ
ਵਿਆਹ ਕਰਵਾਉਣ ਤੋਂ ਨਾਂ ਕਰਨ ’ਤੇ ਕੀਤੀ ਖੁਦਕੁਸ਼ੀ
Publish Date: Tue, 07 Apr 2026 04:41 PM (IST)
Updated Date: Wed, 08 Apr 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕੁੜੀ ਵੱਲੋਂ ਪਿੰਡ ਦੇ ਨੌਜਵਾਨ ਨੂੰ ਵਿਆਹ ਕਰਵਾਉਣ ਤੋਂ ਨਾ ਕਰਨ ਤੋਂ ਬਾਅਦ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਕੁੜੀ ਤੋਂ ਇਲਾਵਾ ਉਸ ਦੀ ਮਾਤਾ ਅਤੇ ਪਿਤਾ ਖਿਲਾਫ ਕੇਸ ਦਰਜ ਕੀਤਾ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸ਼ੰਮੀ ਸਿੰਘ ਵਾਸੀ ਪਿੰਡ ਮਛਾਣਾ ਨੇ ਦੱਸਿਆ ਕਿ ਉਸ ਦੇ ਪੁੱਤਰ ਲਵਜੀਤ ਸਿੰਘ 22 ਸਾਲ ਦੀ ਪਿੰਡ ਦੀ ਕੁੜੀ ਨਾਲ ਗੱਲਬਾਤ ਸੀ। ਪੀੜਤ ਅਨੁਸਾਰ ਉਸਦਾ ਪੁੱਤਰ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਕਤ ਕੁੜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਦੁਖੀ ਹੋ ਕੇ ਉਸ ਦੇ ਪੁੱਤਰ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ। ਥਾਣਾ ਸੰਗਤ ਮੰਡੀ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਸ਼ਮੀ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਉਕਤ ਕੁੜੀ ਤੋਂ ਇਲਾਵਾ ਉਸ ਦੇ ਪਿਤਾ ਲੱਖਾ ਸਿੰਘ ਅਤੇ ਮਾਤਾ ਵੀਰਪਾਲ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ।