ਲਾਪਰਵਾਹ ਵੈਨ ਚਾਲਕ ਖ਼ਿਲਾਫ਼ ਕੇਸ ਦਰਜ
ਲਾਪ੍ਰਵਾਹ ਵੈਨ ਚਾਲਕ ਖਿਲਾਫ ਕੇਸ ਦਰਜ
Publish Date: Tue, 07 Apr 2026 04:40 PM (IST)
Updated Date: Wed, 08 Apr 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਕੂਲ ਵੈਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ’ਤੇ ਪੁਲਿਸ ਨੇ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਹਰਵਿੰਦਰ ਸਿੰਘ ਵਾਸੀ ਪਿੰਡ ਭੂੰਦੜ ਨੇ ਦੱਸਿਆ ਕਿ 6 ਅਪ੍ਰੈਲ ਨੂੰ ਉਹ ਅਤੇ ਉਸ ਦਾ ਸਾਲਾ ਲਖਵਿੰਦਰ ਸਿੰਘ ਵਾਸੀ ਢਿੱਲਵਾਂ ਜ਼ਿਲ੍ਹਾ ਬਰਨਾਲਾ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਇਸ ਦੌਰਾਨ ਹੀ ਜਦੋਂ ਉਹ ਪਿੰਡ ਦੀ ਦਾਣਾ ਮੰਡੀ ਕੋਲੋ ਲੰਘਣ ਲੱਗੇ ਦਾ ਇਕ ਤੇਜ਼ ਰਫਤਾਰ ਸਕੂਲ ਵੈਨ ਨੇ ਉਸਦੇ ਸਾਲੇ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਨੇ ਦੱਸਿਆ ਕਿ ਸਕੂਲ ਵੈਨ ਨੂੰ ਗੁਰਪ੍ਰੀਤ ਸਿੰਘ ਵਾਸੀ ਢੱਡੇ ਚਲਾ ਰਿਹਾ ਸੀ। ਥਾਣਾ ਬਾਲਿਆਂ ਵਾਲੀ ਤੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਮੁਲਜਮ ਖਿਲਾਫ ਕੇਸ ਦਰਜ ਕਰ ਉਸ ਨੂੰ ਗ੍ਰਿਫਤਾਰੀ ਤੋਂ ਬਾਅਦ ਜਮਾਨਤ ’ਤੇ ਰਿਹਾਅ ਕਰ ਦਿੱਤਾ ਹੈ।