ਨਿਰਭੈ ਸਿੰਘ ਭਗਤਾ ਤੇ ਬਲਦੇਵ ਸਿੰਘ ਭੋਡੀਪੁਰਾ ਸਨਮਾਨਿਤ
ਨਿਰਭੈ ਸਿੰਘ ਭਗਤਾ ਅਤੇ ਬਲਦੇਵ ਸਿੰਘ ਭੋਡੀਪੁਰਾ ਦਾ ਸਨਮਾਨ ਕੀਤਾ
Publish Date: Mon, 06 Apr 2026 06:26 PM (IST)
Updated Date: Tue, 07 Apr 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਇਸ ਮੀਟਿੰਗ ਨੂੰ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ, ਡਾ. ਭੁਪਿੰਦਰ ਸਿੰਘ ਗੁਰੂਸਰ ਜ਼ਿਲ੍ਹਾ ਕੈਸ਼ੀਅਰ ਅਤੇ ਜ਼ਿਲ੍ਹਾ ਜਰਨਲ ਸਕੱਤਰ ਮਨਪ੍ਰੀਤ ਸਿੰਘ ਡੱਲਾ ਨੇ ਸੰਬੋਧਨ ਕੀਤਾ l ਸਟੇਜ ਦੀ ਕਾਰਵਾਈ ਡਾਕਟਰ ਸੁਖਜਿੰਦਰ ਸਿੰਘ ਕੋਠਾਗੁਰੂ ਨੇ ਨਿਭਾਈ। ਮੀਟਿੰਗ ਵਿਚ ਇਰਾਨ ਤੇ ਹੋਰ ਕਈ ਦੇਸ਼ਾਂ ਵਿਚ ਲੱਗੀ ਜੰਗ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਅਤੇ ਅਮਨ ਸ਼ਾਂਤੀ ਲਈ ਅਰਦਾਸ ਕੀਤੀ ਗਈ। ਮੀਟਿੰਗ ਦੌਰਾਨ ਡਾਕਟਰ ਸਾਥੀਆਂ ਨੂੰ ਆ ਰਹੀਆ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਅਤੇ ਸਰਕਾਰ ਨੂੰ ਜਲਦ ਮੰਗਾਂ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿਚ ਡਾਕਟਰ ਸਾਥੀਆਂ ਨੂੰ ਵੱਧ ਤੋ ਵੱਧ ਸਮਾਜ ਸੇਵਾ ਦੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਅਤੇ 11 ਅਪ੍ਰੈਲ ਨੂੰ ਐਸੋਸੀਏਸ਼ਨ ਵੱਲੋਂ ਸੰਗਰੂਰ ਵਿਖੇ ਹੋ ਰਹੀ ਰੋਸ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿਚ ਬਲਾਕ ਭਗਤਾ ਦੀ ਕਾਰਜਕਾਰੀ ਪੂਰੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚੋ ਪਹਿਲੇ ਨੰਬਰ ’ਤੇ ਹੋਣ ਕਰਕੇ ਜ਼ਿਲ੍ਹਾ ਬਾਡੀ ਵੱਲੋਂ ਬਲਾਕ ਆਗੂਆਂ ਦੀ ਪ੍ਰਸ਼ੰਸ਼ਾ ਕੀਤੀ ਗਈ ਤੇ ਡਾ. ਮੱਖਣ ਸਿੰਘ ਆਕਲੀਆਂ ਵੱਲੋਂ ਪ੍ਰਧਾਨ ਨਿਰਭੈ ਸਿੰਘ ਭਗਤਾ ਤੇ ਚੇਅਰਮੈਨ ਬਲਦੇਵ ਸਿੰਘ ਭੋਡੀਪੁਰਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ। ਇਸ ਮੌਕੇ ਡਾ. ਬਲਦੇਵ ਸਿੰਘ ਭੋਡੀਪੁਰਾ, ਡਾ. ਗੋਪਾਲ ਸਿੰਘ ਆਕਲੀਆ, ਡਾ. ਮਲਕੀਤ ਗੁਰੂਸਰ, ਡਾ. ਗੁਰਜੰਟ ਭੋਡੀਪੁਰਾ, ਡਾ. ਕਰਮ ਹੁਸੈਨ ਜਲਾਲ, ਡਾ. ਸੁਖਵਿੰਦਰ ਹਮੀਰਗੜ, ਡਾ. ਜਸਵਿੰਦਰ ਹੈਪੀ ਦਿਆਲਪੁਰਾ, ਡਾ. ਗੁਰਸਾਹਿਬ ਸਿੰਘ ਗੌਸਪੁਰਾ, ਡਾ. ਸਵਪਨ ਬੰਗਾਲੀ ਭਗਤਾ ਤੇ ਡਾ. ਹਰਜਿੰਦਰ ਹਮੀਰਗੜ੍ਹ ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ।