ਬਾਬਾ ਮੋਨੀ ਕਾਲਜ ’ਚ ਬੀਏ ਸਮੈਸਟਰ-ਦੋ ਨਤੀਜਾ ਸ਼ਾਨਦਾਰ
ਬਾਬਾ ਮੋਨੀ ਜੀ ਕਾਲਜ ਦਾ ਬੀਏ ਸਮੈਸਟਰ-II ਨਤੀਜਾ ਸ਼ਾਨਦਾਰ
Publish Date: Mon, 06 Apr 2026 06:24 PM (IST)
Updated Date: Tue, 07 Apr 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ ਇੰਸਟੀਚਿਊਸ਼ਨ ਦਾ ਬੀਏ ਭਾਗ-1 (ਸਮੈਸਟਰ-II) ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਨਤੀਜੇ ਅਨੁਸਾਰ ਹਰਮਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ 9.00 ਐਸਜੀਪੀਏ ਹਾਸਲ ਕਰਕੇ ਪਹਿਲਾ ਸਥਾਨ, ਜਸਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਨੇ 8.70 ਐੱਸਜੀਪੀਏ ਨਾਲ ਦੂਜਾ ਸਥਾਨ ਤੇ ਪਪਨਦੀਪ ਕੌਰ ਪੁੱਤਰੀ ਜਸਕਰਨ ਸਿੰਘ ਨੇ 8.67 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਹੀ ਇਹ ਸ਼ਾਨਦਾਰ ਨਤੀਜੇ ਸੰਭਵ ਹੋਏ ਹਨ। ਇਸ ਉਪਲਬਧੀ ਨਾਲ ਕਾਲਜ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸਾਰੇ ਵਿਦਿਆਰਥੀਆਂ ਨੇ ਵੀ ਟਾਪਰਾਂ ਨੂੰ ਵਧਾਈ ਦਿੱਤੀ।