ਸੇਵਾਦਾਰਾਂ ਵੱਲੋਂ 3 ਯੂਨਿਟ ਖ਼ੂਨਦਾਨ
ਸੇਵਾਦਾਰਾਂ ਨੇ 3 ਯੂਨਿਟ ਕੀਤਾ ਖ਼ੂਨਦਾਨ
Publish Date: Mon, 06 Apr 2026 06:22 PM (IST)
Updated Date: Tue, 07 Apr 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ ਜਾਣਕਾਰੀ ਦਿੱਤੀ ਕਿ ਇਕ ਮਰੀਜ਼ ਵਾਸੀ ਮਾਨਸਾ ਜੋ ਕਿ ਸ੍ਰੀ ਬਾਲਾ ਜੀ ਕੈਂਸਰ ਹਸਪਤਾਲ, ਬਠਿੰਡਾ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਅਜੇ ਬਾਘਲਾ ਇੰਸਾਂ ਅਤੇ ਏਰੀਆ ਸ੍ਰੀ ਗੁਰੂ ਗੋਬਿਦ ਸਿੰਘ ਨਗਰ ਦੇ ਸੇਵਾਦਾਰ ਗੁਰਪ੍ਰੀਤ ਇੰਸਾਂ, ਰਾਕੇਸ਼ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ ਦੇ ਵਾਰਿਸਾਂ ਨੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਜੇ ਇੰਸਾਂ ਨੇ ਅੱਜ 38ਵੀਂ ਵਾਰ ਅਤੇ ਗੁਰਪ੍ਰੀਤ ਇੰਸਾਂ ਨੇ 35ਵੀਂ ਵਾਰ ਖ਼ੂਨਦਾਨ ਕੀਤਾ।