ਵਿਦਿਆਰਥੀਆਂ ਵੱਲੋਂ ਮਨਾਲੀ ਤੇ ਕਸੋਲ ਦਾ ਦੌਰਾ
ਵਿਦਿਆਰਥੀਆਂ ਨੇ ਮਨਾਲੀ ਅਤੇ ਕਸੋਲ ਦਾ ਦੌਰਾ ਕੀਤਾ
Publish Date: Mon, 06 Apr 2026 06:21 PM (IST)
Updated Date: Tue, 07 Apr 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਵਿਮੈਨਜ ਇੰਸਟੀਚਿਊਟ ਆਫ ਟੈਕਨਾਲੋਜੀ ਵੱਲੋਂ ਕਾਲਜ ਵਿਦਿਆਰਥੀਆਂ ਨੇ ਮਨਾਲੀ ਅਤੇ ਕਸੋਲ ਦਾ ਇਕ ਸਿੱਖਿਆਤਮਕ ਅਤੇ ਮਨੋਰੰਜਕ ਦੌਰਾ ਕੀਤਾ। ਇਸ ਯਾਤਰਾ ਦੀ ਅਗਵਾਈ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਕੀਤੀ ਗਈ। ਇਸ ਮੌਕੇ 42 ਵਿਦਿਆਰਥੀਆਂ ਦੇ ਨਾਲ 5 ਅਧਿਆਪਕ ਸ਼ਾਮਲ ਸਨ । ਵਿਦਿਆਰਥੀਆਂ ਨੇ ਯਾਤਰਾ ਦੌਰਾਨ ਮਨਾਲੀ ਅਤੇ ਕਸੋਲ ਦੇ ਖੂਬਸੂਰਤ ਦ੍ਰਿਸ਼, ਸਭਿਆਚਾਰਕ ਰਵਾਇਤਾਂ ਅਤੇ ਕੁਦਰਤੀ ਸੁੰਦਰਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟ੍ਰਿਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਮਨਾਲੀ ਦੀ ਸੁੰਦਰਤਾ ਦਾ ਆਨੰਦ ਲਿਆ ਅਤੇ ਮਾਲ ਰੋਡ ਤੇ ਮਨਾਲੀ ਕਲੱਬ ਦਾ ਦੌਰਾ ਕੀਤਾ। ਦੂਜੇ ਦਿਨ ਉਨ੍ਹਾਂ ਨੇ ਅਟਲ ਟਨਲ, ਸੋਲੰਗ ਵੈਲੀ ਅਤੇ ਸਿਸਸੂ ਵੈਲੀ ਦਾ ਦੌਰਾ ਕੀਤਾ, ਜਿੱਥੇ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਦ੍ਰਿਸ਼ਾਂ ਦਾ ਅਨੁਭਵ ਕੀਤਾ। ਮਨਾਲੀ ਦੀ ਵੱਡੀ ਜ਼ਿਪ ਲਾਈਨਿੰਗ ਅਤੇ ਹਿਡਿੰਬਾ ਦੇਵੀ ਮੰਦਰ ਦਾ ਦੌਰਾ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾਉਂਦਾ ਹੈ। ਤੀਜੇ ਦਿਨ ਵਿਦਿਆਰਥੀਆਂ ਨੇ ਰਿਵਰ ਰਾਫਟਿੰਗ ਦਾ ਅਨੁਭਵ ਕੀਤਾ ਅਤੇ ਕਸੋਲ ਕੋਵਿਡ ਕੈਂਪਿੰਗ ਸਟੇ ‘ਤੇ ਰਹਿੰਦੇ ਹੋਏ ਕਸੋਲ ਦੀ ਖੂਬਸੂਰਤੀ ਦਾ ਨਜ਼ਾਰਾ ਕੀਤਾ। ਚੌਥੇ ਦਿਨ ਮਨੀਕਰਨ ਦਾ ਦੌਰਾ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਛੋਟੀ ਟ੍ਰੈਕਿੰਗ, ਪ੍ਰਾਚੀਨ ਸ਼ਿਵ ਮੰਦਰ, ਗੁਰਦੁਆਰਾ ਸਾਹਿਬ ਅਤੇ ਕੁਦਰਤੀ ਗਰਮ ਪਾਣੀ ਦੇ ਚਸ਼ਮਿਆਂ ਦਾ ਅਨੁਭਵ ਕੀਤਾ। ਕਸੋਲ ਦੇ ਰੰਗੀਲੇ ਸਥਾਨਕ ਬਾਜ਼ਾਰਾਂ ਵਿਚ ਊਨੀ ਕੱਪੜੇ ਅਤੇ ਹਸਤਸ਼ਿਲਪ ਖਰੀਦ ਕੇ ਵਿਦਿਆਰਥੀਆਂ ਨੇ ਖੁਸ਼ੀ ਮਨਾਈ। ਪ੍ਰਿੰਸੀਪਲ ਅਤੇ ਪ੍ਰਬੰਧਕਾਂ ਨੇ ਟੀਮ ਦੇ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ।