ਗੁਰੂ ਕਾਸ਼ੀ ’ਵਰਸਿਟੀ ਤੇ ਅਲਟਰਾਟੈਕ ਸੀਮਿੰਟ ਵਿਚਾਲੇ ਸਮੌਝਤਾ
ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਅਲਟਰਾ ਟੈਕ ਸੀਮੈਂਟ ਲਿਮਿਟਡ ਵਿਚਕਾਰ ਦੁਵੱਲਾ ਸਮੌਝਤਾ ਸਹੀਬੱਧ
Publish Date: Mon, 06 Apr 2026 05:23 PM (IST)
Updated Date: Tue, 07 Apr 2026 04:03 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਕਾਦਮਿਕ ਤੇ ਉਦਯੋਗਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੀਕੇਯੂ ਵੱਲੋ ਅਲਟਰਾ ਟੈਕ ਸੀਮਿੰਟ ਲਿਮਿਟੇਡ ਨਾਲ ਦੁਵੱਲਾ ਸਮੌਝਤਾ ਸਹੀਬੱਧ ਕੀਤਾ ਗਿਆ। ਇਹ ਸਮੌਝਤਾ ਪ੍ਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਤੇ ਬਲਜਿੰਦਰ ਸਿੰਘ ਮਾਨ ਦੀ ਹਾਜ਼ਰੀ ’ਚ ਡੀਨ (ਡਾ.) ਰਾਜਿੰਦਰ ਤਿਵਾਰੀ (ਜੀਕੇਯੂ) ਤੇ ਵਿਪਿਨ ਚੌਧਰੀ ਵੱਲੋਂ ਹਸਤਾਖਰਤ ਕੀਤਾ ਗਿਆ। ਸਮੌਝਤੇ ਬਾਰੇ ਡਾ. ਵਰਮਾ ਨੇ ਦੱਸਿਆ ਕਿ ਸਮੌਝਤੇ ਵਿਚ ਅਕਾਦਮਿਕ ਅਦਾਰੇ ਤੇ ਉਦਯੋਗਾਂ ਵਿਚਾਲੇ ਸੰਬੰਧਾਂ ਨੂੰ ਮਜ਼ਬੂਤ ਕਰਨ, ਉਭਰਦੀ ਲੋੜ ਅਨੁਸਾਰ ਕੋਰਸ ਤੇ ਸਿਲੇਬਸ ਤਿਆਰ ਕਰਨ ਲਈ ਵਚਨਬੱਧਤਾ ਜਾਹਰ ਕੀਤੀ ਗਈ ਹੈ। ਲੇਬਰ ਦੀ ਸਮੱਰਥਾ ਦੇ ਸਦਉਪਯੋਗ ਅਤੇ ਗਰੀਨ ਟੋਕਨਲੋਜੀ ਦੇ ਵਿਸਥਾਰ ਲਈ ਦੋਵੇਂ ਧਿਰਾਂ ਮਿਲ ਕੇ ਕੰਮ ਕਰਨਗੀਆਂ, ਗੁਰੂ ਕਾਸ਼ੀ ’ਵਰਸਿਟੀ ਅਲਟਰਾ ਟੈਕ ਸੀਮੈਂਟ ਨਾਲ ਮਿਲ ਕੇ ਤਕਨੀਕੀ ਸੈਮੀਨਾਰ, ਵਰਕਸ਼ਾਪ, ਕਾਨਫਰੈਂਸ ਅਤੇ ਟ੍ਰੇਨਿੰਗ ਪ੍ਰੋਗਰਾਮ ਕਰਵਾਵੇਗੀ। ਡੀਨ (ਡਾ.) ਤਿਵਾਰੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਪੇਸ਼ੇਵਰ ਸਿਖਲਾਈ ਲਈ ਅਲਟਰਾ ਟੈਕ ਕੰਪਨੀ ਵਿਖੇ ਉਦਯੋਗਿਕ ਦੌਰੇ ਕਰਨਗੇ। ਕੰਪਨੀ ਵੱਲੋਂ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜ ਸਾਲਾਂ ਦੇ ਇਸ ਸਮੌਝਤੇ ਲਈ ਦੋਵੇਂ ਧਿਰਾਂ ਇਕ-ਦੂਜੇ ਨੂੰ ਸਹਿਯੋਗ ਦੇਣ ਲਈ ਵਚਨਬੱਧ ਰਹਿਣਗੀਆਂ।