ਲਿਫਟ ਟੁੱਟਣ ਕਾਰਨ 4 ਮਜ਼ਦੂਰ ਜ਼ਖ਼ਮੀ
ਲਿਫਟ ਟੁੱਟਣ ਕਾਰਨ 4 ਮਜਦੂਰ ਜ਼ਖ਼ਮੀ
Publish Date: Mon, 06 Apr 2026 04:51 PM (IST)
Updated Date: Tue, 07 Apr 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਹਾਜੀਰਤਨ ਚੌਕ ਵਿਚ ਇਕ ਇਲੈਕਟ੍ਰਿਕ ਦੀ ਦੁਕਾਨ ਵਿਚ 4 ਮਜ਼ਦੂਰ ਲਿਫਟ ਰਾਹੀਂ ਉੱਪਰ ਤੋਂ ਸਾਮਾਨ ਲੈ ਕੇ ਹੇਠਾਂ ਆ ਰਹੇ ਸਨ। ਇਸ ਦੌਰਾਨ ਅਚਾਨਕ ਲਿਫਟ ਟੁੱਟ ਗਈ। ਇਸ ਨਾਲ ਚਾਰੋਂ ਮਜ਼ਦੂਰ ਲਿਫਟ ਸਮੇਤ ਹੇਠਾਂ ਡਿੱਗ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਦੀਪਕ ਪੁੱਤਰ ਮਹਿੰਦਰ ਕੁਮਾਰ, 24 ਸਾਲਾਂ, ਵਾਸੀ ਡਬਵਾਲੀ, ਨਵਨੀਤ ਸਿੰਘ ਪੁੱਤਰ ਅਸ਼ੋਕ ਕੁਮਾਰ, 35 ਸਾਲਾਂ ਵਾਸੀ ਪੂਜਾ ਵਾਲਾ ਮੁਹੱਲਾ, ਤਰਨਜੀਤ ਸਿੰਘ ਪੁੱਤਰ ਪੁਸ਼ਪਿੰਦਰ ਸਿੰਘ, 35 ਸਾਲਾਂ ਵਾਸੀ ਬੀੜ ਤਲਾਬ ਅਤੇ ਰੂਪ ਸਿੰਘ ਪੁੱਤਰ ਮੁੰਸ਼ੀ ਸਿੰਘ 37 ਸਾਲਾਂ ਵਾਸੀ ਅਮਰਪੁਰਾ ਬਸਤੀ ਵਜੋਂ ਹੋਈ। ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹੋਰ ਹਸਪਤਾਲ ’ਚ ਰੈਫਰ ਕਰ ਦਿੱਤਾ ਹੈ।