ਬਾਲਾ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ
ਬਾਲਾ ਜੀ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 05 Apr 2026 05:55 PM (IST)
Updated Date: Mon, 06 Apr 2026 04:05 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸਥਾਨਕ ਸ਼ਹਿਰ ਦੇ ਪ੍ਰਸਿੱਧ ਸੰਕਟ ਮੋਚਨ ਸ੍ਰੀ ਬਾਲਾ ਜੀ ਮੰਦਿਰ ਵਿਖੇ ਬਾਲਾ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ 7ਵਾਂ ਵਿਸ਼ਾਲ ਜਾਗਰਣ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਭਗਤਾਂ ਵੱਲੋਂ ਬਾਲਾ ਜੀ ਨੂੰ ਸ਼ਰਧਾ ਭਾਵਨਾ ਨਾਲ ਪ੍ਰਸ਼ਾਦ ਅਰਪਿਤ ਕੀਤਾ ਗਿਆ। ਮੰਦਰ ਕਮੇਟੀ ਵੱਲੋਂ ਕਰਵਾਏ ਗਏ ਇਸ ਜਾਗਰਣ ਦੀ ਸ਼ੁਰੂਆਤ ਸਵੇਰੇ ਹਵਨ ਯੱਗ ਨਾਲ ਹੋਈ, ਜਿਸ ਦੀ ਰਸਮ ਰਵਜਿੰਦਰ ਪਾਲ ਨੀਟਾ ਜਲਾਲ ਦੇ ਪਰਿਵਾਰ ਵੱਲੋਂ ਨਿਭਾਈ ਗਈ। ਜਾਗਰਣ ਦੀ ਜੋਤ ਪ੍ਰਚੰਡ ਕਰਨ ਦੀ ਰਸਮ ਮਹੰਤ ਰਾਮ ਨਰਾਇਣ ਗਿਰੀ ਜੀ ਮਹਾਰਾਜ ਨੇ ਅਦਾ ਕੀਤੀ, ਜਦਕਿ ਜਾਗਰਣ ਦਾ ਪੂਜਨ ਦਰਸ਼ਨ ਅਗਰਵਾਲ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਝੰਡਾ ਪੂਜਨ ਦੀ ਰਸਮ ਨਵਨੀਤ ਕੁਮਾਰ ਸੀ.ਏ. ਵੱਲੋਂ ਨਿਭਾਈ ਗਈ। ਮਹਿਮਾ ਸੁਣਾਉਣ ਦੌਰਾਨ ਗਾਇਕ ਸਿਵਪ੍ਰੀਤ ਸ਼ਰਮਾ ਅਤੇ ਕਿਸ਼ੋਰੀ ਕਨਿਸ਼ਕਾ ਵੱਲੋਂ ਬਾਲਾ ਜੀ ਦੇ ਭਜਨ ਗਾ ਕੇ ਪੰਡਾਲ ਵਿੱਚ ਹਾਜ਼ਰ ਭਗਤਾਂ ਨੂੰ ਭਾਵ-ਭੀਨੇ ਰੰਗ ਵਿੱਚ ਰੰਗ ਦਿੱਤਾ ਗਿਆ। ਭਗਤਾਂ ਨੇ ਭਜਨਾਂ ‘ਤੇ ਝੂਮਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ। ਵਰ੍ਹਦੇ ਮੀਂਹ ਦੇ ਬਾਵਜੂਦ ਭਗਤਾਂ ਦਾ ਉਤਸ਼ਾਹ ਕਾਬਿਲ-ਏ-ਦਾਦ ਰਿਹਾ ਅਤੇ ਉਹ ਅੰਤ ਤਕ ਡਟੇ ਰਹੇ। ਇਸ ਮੌਕੇ ਅੰਮ੍ਰਿਤ ਲਾਲ ਭੱਠੇ ਵਾਲੇ ਦੇ ਪਰਿਵਾਰ ਵੱਲੋਂ ਕੇਕ ਦੀ ਸੇਵਾ ਕੀਤੀ ਗਈ ਅਤੇ ਕੇਕ ਕੱਟਣ ਉਪਰੰਤ ਪ੍ਰਸ਼ਾਦ ਭਗਤਾਂ ਵਿੱਚ ਵੰਡਿਆ ਗਿਆ। ਜਾਗਰਣ ਸਥਲ ਦੇ ਬਾਹਰ ਲੱਗੀਆਂ ਖਿਡੌਣਿਆਂ ਦੀਆਂ ਸਟਾਲਾਂ ਨੇ ਮੇਲੇ ਵਰਗਾ ਮਾਹੌਲ ਪੈਦਾ ਕਰ ਦਿੱਤਾ, ਜਦਕਿ ਪੰਡਾਲ ਦੀ ਸੁੰਦਰ ਸਜਾਵਟ ਅਤੇ ਲਾਈਟਿੰਗ ਨੇ ਮਨਮੋਹਕ ਦ੍ਰਿਸ਼ ਪੇਸ਼ ਕੀਤਾ। ਇਸ ਸਬੰਧੀ ਜਾਣਕਾਰੀ ਪ੍ਰਧਾਨ ਮੋਹਨ ਲਾਲ ਕੱਟੂਬਾਲੀਆਂ ਅਤੇ ਪ੍ਰੈਸ ਸਕੱਤਰ ਮੋਹਿਤ ਭੰਡਾਰੀ ਨੇ ਦਿੱਤੀ। ਮੰਦਿਰ ਦੀ ਸਮੁੱਚੀ ਪ੍ਰਬੰਧਕ ਕਮੇਟੀ, ਜਿਸ ਵਿੱਚ ਭੂਸ਼ਨ ਕੁਮਾਰ (ਚੇਅਰਮੈਨ) ਸਮੇਤ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸੇਵਕ ਹਾਜ਼ਰ ਸਨ।