ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ
ਮੋਟਰਸਾਈਕਲ ਸਵਾਰ ਗੰਭੀਰ ਜਖ਼ਮੀ
Publish Date: Sun, 05 Apr 2026 05:28 PM (IST)
Updated Date: Mon, 06 Apr 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਮਲੋਟ ਰੋਡ ‘ਤੇ ਇਕ ਮੋਟਰਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਟੱਕਰ ਨਾਲ ਮੋਟਰਸਾਈਕਲ ਸਵਾਰ ਗੰਭੀਰ ਤੌਰ ‘ਤੇ ਜਖ਼ਮੀ ਹੋ ਗਿਆ ਅਤੇ ਸੜਕ ’ਤੇ ਡਿੱਗ ਪਿਆ। ਟੱਕਰ ਦੀ ਸਹਾਰਾ ਮੁੱਖ ਦਫਤਰ ਨੂੰ ਜਾਣਕਾਰੀ ਮਿਲੀ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੀ ਹੈਲਪਲਾਈਨ ਟੀਮ ਸੰਦੀਪ ਗਿੱਲ ਐਂਬੂਲੈਂਸ ਨਾਲ ਤੁਰੰਤ ਮੌਕੇ ’ਤੇ ਪਹੁੰਚੇ। ਗੰਭੀਰ ਹਾਲਤ ਵਿੱਚ ਪਏ ਮੋਟਰਸਾਈਕਲ ਸਵਾਰ ਨੂੰ ਐਂਬੂਲੈਂਸ ਵਿੱਚ ਬਠਿੰਡਾ ਦੇ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਜ਼ਖ਼ਮੀ ਮੋਟਰਸਾਈਕਲ ਸਵਾਰ ਦੀ ਪਛਾਣ ਰਾਕੇਸ਼ ਪੁੱਤਰ ਸਿਕੰਦਰ, 30 ਸਾਲ, ਵਾਸੀ ਸਿਵੀਆ ਦੇ ਤੌਰ ‘ਤੇ ਕੀਤੀ ਗਈ ਹੈ।