ਐੱਨਆਰਆਈ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਤਕਸੀਮ
ਐਨਆਰਆਈ ਨੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ
Publish Date: Sun, 05 Apr 2026 05:09 PM (IST)
Updated Date: Mon, 06 Apr 2026 04:02 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਅੱਜ ਪਿੰਡ ਕਟਾਰ ਸਿੰਘ ਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸਮਾਜ-ਸੇਵੀ ਐੱਨਆਰਆਈ ਸਰਬਜੀਤ ਸਿੰਘ ਚਹਿਲ ਅਤੇ ਰਾਜ ਕੌਰ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ, ਜਿਸ ਵਿਚ ਕਾਪੀਆਂ, ਰਜਿਸਟਰ, ਪੈਨ, ਪੈਨਸਿਲ ਆਦਿ ਸਮੱਗਰੀ ਸ਼ਾਮਲ ਹੈ। ਯਾਦ ਰਹੇ ਇਹ ਐੱਨਆਰਆਈ ਪਰਿਵਾਰ ਇਸ ਸਰਕਾਰੀ ਸਕੂਲਾਂ ਵਿਚ ਪਹਿਲਾਂ ਵੀ ਬੱਚਿਆਂ ਨੂੰ ਬੂਟ ਜੁਰਾਬਾਂ ਤੇ ਮਿੱਠੇ ਡੇ ਮੀਲ ਕੁੱਕ ਵਰਕਰਾਂ ਨੂੰ ਵਰਦੀਆਂ ਦੀ ਸੇਵਾ ਕਰ ਚੁੱਕਿਆ ਹੈ। ਇਹ ਪਰਿਵਾਰ ਹਮੇਸ਼ਾ ਸਕੂਲ ਦੇ ਬੱਚਿਆਂ ਲਈ ਆਪਣੇ ਦਸਵੰਧ ਵਿੱਚੋਂ ਸੇਵਾ ਕਰਨ ਲਈ ਤਿਆਰ ਰਹਿੰਦਾ ਹੈ। ਅੱਜ ਇਸ ਸਟੇਸ਼ਨਰੀ ਵੰਡਣ ਮੌਕੇ ਪਿੰਡ ਦੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ, ਨੌਜਵਾਨ ਆਗੂ ਸ਼ਮਿੰਦਰ ਸਿੰਘ, ਸਾਬਕਾ ਮਾਰਕੀਟ ਕਮੇਟੀ ਮੁਲਾਜ਼ਮ ਰਾਮ ਕੁਮਾਰ ਅਤੇ ਸਕੂਲ ਦੇ ਸੈਂਟਰ ਹੈਡ ਟੀਚਰ ਰਣਵੀਰ ਸਿੰਘ ਰਾਣਾ ਕੋਟ ਸ਼ਮੀਰ, ਅਧਿਆਪਕ ਦੀਕਸ਼ਾ ਗੁਪਤਾ, ਅਧਿਆਪਕ ਕੁਲਵਿੰਦਰ ਸਿੰਘ, ਅਧਿਆਪਕ ਕਰਮਜੀਤ ਕੌਰ, ਅਧਿਆਪਕ ਲਵਪ੍ਰੀਤ ਕੌਰ ਤੇ ਅਧਿਆਪਕ ਜਤਿੰਦਰ ਕੌਰ ਤੇ ਸਕੂਲ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ।