ਆਦਰਸ਼ ਸਕੂਲ ਮਾਮਲੇ ’ਚ ਅਧਿਆਪਕਾਂ ਤੇ ਮਾਪਿਆਂ ਵੱਲੋਂ ਰੋਸ ਮਾਰਚ
ਆਦਰਸ਼ ਸਕੂਲ ਮਾਮਲੇ ’ਚ ਅਧਿਆਪਕਾਂ ਤੇ ਮਾਪਿਆਂ ਦਾ ਰੋਸ ਮਾਰਚ
Publish Date: Sat, 04 Apr 2026 07:21 PM (IST)
Updated Date: Sun, 05 Apr 2026 04:08 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਆਦਰਸ਼ ਸਕੂਲ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਪਿੰਡ ਚਾਉਕੇ ਵਿੱਚ ਭਰਵਾਂ ਰੋਸ ਮਾਰਚ ਕੱਢਿਆ ਗਿਆ। ਅਧਿਆਪਕਾਂ ਨੇ ਦੱਸਿਆ ਕਿ ਬਠਿੰਡਾ ਪ੍ਰਸ਼ਾਸਨ ਵੱਲੋਂ 16 ਜੂਨ ਨੂੰ ਮੰਨੀਆਂ ਗਈਆਂ ਮੰਗਾਂ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਅਧਿਆਪਕਾਂ ਅਤੇ ਮਾਪਿਆਂ ਵਿੱਚ ਰੋਸ ਵਧ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਮੈਨੇਜਮੈਂਟ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਹੈ। ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਨਾਲ ਕੁੱਟਮਾਰ ਦੀਆਂ ਸ਼ਿਕਾਇਤਾਂ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਆਰਜ਼ੀ ਤੌਰ ‘ਤੇ ਭਰਤੀ ਕੀਤੇ ਸਰਪਲਸ ਵਲੰਟੀਅਰਜ਼ ਨੂੰ ਫਾਰਗ ਕੀਤਾ ਜਾਵੇ, ਪਿਛਲੇ ਇੱਕ ਸਾਲ ਤੋਂ ਬਕਾਇਆ ਤਨਖਾਹਾਂ ਜਾਰੀ ਕੀਤੀਆਂ ਜਾਣ ਤੇ ਗਲਤ ਢੰਗ ਨਾਲ ਵਸੂਲ ਕੀਤੀਆਂ ਫੀਸਾਂ ਮਾਪਿਆਂ ਨੂੰ ਵਾਪਸ ਕੀਤੀਆਂ ਜਾਣ। ਭਾਈਚਾਰਕ ਜਥੇਬੰਦੀਆਂ ਦੇ ਸੱਦੇ ’ਤੇ ਸੁਖਦੇਵ ਸਿੰਘ ਨੇ ਸਾਥੀਆਂ ਸਮੇਤ ਸ਼ਮੂਲੀਅਤ ਕਰਦਿਆਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਸਾਡੀ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਤੇ ਜਥੇਬੰਦੀ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਮੌਕੇ ਅਧਿਆਪਕ ਆਗੂ ਕਰਮਜੀਤ ਕੌਰ, ਕਮਲਦੀਪ ਕੌਰ, ਪਵਨਦੀਪ ਕੌਰ, ਸੰਦੀਪ ਸਿੰਘ, ਬਲਵਿੰਦਰ ਸਿੰਘ, ਬੂਟਾ ਬੱਲੋ, ਮਾਸਟਰ ਢੱਡੇ, ਗੁਲਾਬ ਜਿਉਦ, ਬਲਦੇਵ ਚਾਉਕੇ, ਸਗਨਦੀਪ ਚਾਉਕੇ ਅਤੇ ਮਾਪਿਆਂ ਵਿੱਚੋਂ ਪਰਮਜੀਤ ਕੌਰ, ਗੁਰਮੇਲ ਕੌਰ, ਗੁਰਪ੍ਰੀਤ ਸਿੰਘ ਖੋਖਰ, ਕੁਲਦੀਪ ਚਾਉਕੇ, ਮਲਕੀਤ ਸਿੰਘ ਚਾਉਕੇ, ਭੋਲਾ ਸਿੰਘ ਬਦਿਆਲਾ ਆਦਿ ਹਾਜ਼ਰ ਸਨ।