ਦਵਿੰਦਰ ਪਾਲ ਨੱਤ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਕਮੇਟੀ ਦਾ ਗਠਨ
ਦਵਿੰਦਰ ਪਾਲ ਨੱਤ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਕਮੇਟੀ ਦਾ ਗਠਨ
Publish Date: Fri, 03 Apr 2026 06:10 PM (IST)
Updated Date: Sat, 04 Apr 2026 04:07 AM (IST)

-ਦਵਿੰਦਰ ਪਾਲ ਸਿੰਘ ਨੱਤ ਦੀ ਆਤਮ ਹੱਤਿਆ ਦਾ ਮਾਮਲਾ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਮੌੜ ਦੇ ਸੀਨੀਅਰ ਕਾਂਗਰਸੀ ਨੇਤਾ ਸਵ: ਸੁਖਰਾਜ ਸਿੰਘ ਨੱਤ ਦੇ ਸਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਵੱਲੋਂ ਬੀਤੇ ਦਿਨੀਂ ਮੋਹਾਲੀ ਦੇ ਇਕ ਬਿਲਡਰ ਖਿਲਾਫ ਪੈਸੇ ਮੁਕਰਨ ਦਾ ਦੋਸ਼ ਲਾਉਂਦਿਆਂ ਆਤਮ-ਹੱਤਿਆ ਕਰ ਲਈ ਸੀ। ਇਸ ਮਾਮਲੇ ’ਚ ਪੁਲਿਸ ਵੱਲੋਂ ਵਰਤੀ ਜਾ ਰਹੀ ਢਿੱਲ ਦੇ ਰੋਸ ਵੱਜੋਂ ਹਲਕਾ ਮੌੜ ਅੰਦਰ ਸੁਖਰਾਜ ਸਿੰਘ ਨੱਤ ਦੇ ਕਰੀਬੀ ਵਰਕਰਾਂ ਅਤੇ ਬਾਰ ਐਸ਼ੋਸ਼ੀਏਸ਼ਨ ਬਠਿੰਡਾ, ਤਲਵੰਡੀ ਸਾਬੋ ਅਤੇ ਰਾਮਪੁਰਾ ਦੇ ਵਕੀਲ ਭਾਈਚਾਰੇ ਦਾ ਇਕ ਵੱਡਾ ਇਕੱਠ ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਵਿਖੇ ਹੋਇਆ। ਇਸ ਇਕੱਠ ਵਿਚ ਇਹ ਤੈਅ ਹੋਇਆ ਕਿ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੂੰ ਇਨਸਾਫ ਦਿਵਾਉਣ ਲਈ ਇਕ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿਚ ਮ੍ਰਿਤਕ ਦਵਿੰਦਰਪਾਲ ਸਿੰਘ ਨੱਤ ਦੇ ਕਰੀਬੀ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਚਾਰ ਵਕੀਲ ਸਾਹਿਬਾਨ ਨੂੰ ਸ਼ਾਮਲ ਕੀਤਾ ਹੈ। ਇਸ ਕਮੇਟੀ ਵਿਚ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ ਬਠਿੰਡਾ, ਐਡਵੋਕੇਟ ਗੁਲਸ਼ਨਦੀਪ ਸਿੰਘ ਭਾਈਕਾ ਵਾਈਸ ਪ੍ਰਧਾਨ, ਐਡਵੋਕਟ ਜਗਦੀਪ ਸਿੰਘ ਜੀਦਾ ਜਨਰਲ ਸਕੱਤਰ, ਐਡਵੋਕੇਟ ਅਵਤਾਰ ਸਿੰਘ ਬੁਰਜ ਸੇਮਾਂ ਤੋਂ ਇਲਾਵਾ ਗੁਰਮੀਤ ਸਿੰਘ ਜੋਗਾ, ਨਾਇਬ ਸਿੰਘ ਨੱਤ, ਬੂਟਾ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਪਰਮਿੰਦਰ ਕੌਰ (ਮਾਤਾ ਜੀ), ਕਰਮਜੀਤ ਕੌਰ, ਰਮਨਦੀਪ ਸਿੰਘ ਅਤੇ ਮਨਦੀਪ ਸਿੰਘ ਮਾਈਸਰਖਾਨਾ ਨੂੰ ਲਿਆ ਗਿਆ ਹੈ। ਇਸ ਸੰਘਰਸ਼ ਕਮੇਟੀ ਨੇ ਮੀਟਿੰਗ ਕਰਕੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਐਡਵੋਕਟ ਦਵਿੰਦਰਪਾਲ ਸਿੰਘ ਨੱਤ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਬਿਲਡਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਕਮੇਟੀ ਨੇ ਪ੍ਰਸ਼ਾਸ਼ਨ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜਿੰਨ੍ਹਾਂ ਚਿਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀ ਹੁੰਦੀ ਉਨ੍ਹਾਂ ਚਿਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਦਾ ਅੰਤਿਮ ਸੰਸਕਾਰ ਨਹੀ ਕੀਤਾ ਜਾਵੇਗਾ ਅਤੇ ਜੇਕਰ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੋਈ ਢਿੱਲ ਵਰਤੀ ਗਈ ਤਾਂ ਵੱਡੇ ਸੰਘਰਸ਼ ਤੋਂ ਵ ਗੁਰੇਜ਼ ਨਹੀ ਕੀਤਾ ਜਾਵੇਗਾ। ਬਠਿੰਡਾ ਪੁਲਿਸ ਦੇ ਡੀਐੱਸਪੀ ਹਰਵਿੰਦਰ ਸਿੰਘ ਸਰਾਂ ਅਤੇ ਡੀਐੱਸਪੀ ਅੰਮ੍ਰਿਤਪਾਲ ਸਿੰਘ ਵੱਲੋਂ ਸੰਘਰਸ਼ ਕਮੇਟੀ ਨਾਲ ਮੀਟਿੰਗ ਕੀਤੀ ਗਈ ਅਤੇ ਇਹ ਵਿਸ਼ਵਾਸ਼ ਦਵਾਇਆ ਕਿ ਪੁਲਿਸ ਬਹੁਤ ਤੇਜੀ ਨਾਲ ਕੰਮ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ। ਇਸ ਮੌਕੇ ਐਡਵੋਕੇਟ ਗੁਰਮੀਤ ਸਿੰਘ, ਵਾਰਸ ਪੰਜਾਬ ਪਾਰਟੀ ਦੇ ਮਨਦੀਪ ਸਿੰਘ ਸਿੱਧੂ, ਕੁਲਵਿੰਦਰ ਸਿੰਘ ਮੌੜ ਖੁਰਦ, ਮਾ. ਭੁਪਿੰਦਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਮਾਈਸਰਖਾਨਾ, ਲਾਭ ਸਿੰਘ ਮੌੜ ਕਲਾਂ, ਬਲਾਕ ਪ੍ਰਧਾਨ ਸੁਖਦੀਪ ਸਿੰਘ ਭੁੱਲਰ ਰਾਮਨਗਰ, ਮਨਦੀਪ ਸਿੰਘ ਮਾਈਸਰਖਾਨਾ,ਤੀਰਥ ਰਾਮ ਸਿੰਗਲਾ ਮੌੜ, ਸਾਬਕਾ ਸਰਪੰਚ ਗਮਦੂਰ ਸਿੰਘ ਚੌਂਕੇ, ਐਡਵੋਕੇਟ ਅਵਤਾਰ ਸਿੰਘ ਬੁਰਜ ਸੇਮਾ, ਮਹਿਲਾ ਮੰਡਲ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਸੋਹਲ, ਸੁਖਚੈਨ ਸਿੰਘ ਰਾਏ ਖਾਨਾ, ਸਾਬਕਾ ਸਰਪੰਚ ਮਲਕੀਤ, ਜਗਸੀਰ ਸਿੰਘ ਕੁੱਤੀਵਾਲ, ਸੀਨੀਅਰ ਆਗੂ ਸਿਮਰਤ ਕੌਰ, ਸਪੋਕਸਮੈਨ ਕਾਂਗਰਸ ਅਮ੍ਰਿਤਾ ਗਿੱਲ, ਗੁਰਮੀਤ ਸਿੰਘ ਜੋਗਾ, ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ, ਐਡਵੋਕੇਟ ਸ਼ਿਵਕਰਨ ਸਿੰਘ ਮਾਨ, ਐਡਵੋਕੇਟ ਸੁਰਿੰਦਰ ਕੁਮਾਰ, ਮੌੜ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਮਨਿੰਦਰ ਸਿੰਘ ਸੇਖੋਂ, ਐਡਵੋਕੇਟ ਹੁਛਨਿੰਦਰ ਬੇਗਾ, ਐਡਵੋਕੇਟ ਗੁਰਪ੍ਰੀਤ ਮੌੜ, ਐਡਵੋਕੇਟ ਰਜਨੀਸ਼ ਮੌੜ, ਗੁਰਵਿੰਦਰ ਸਿੰਘ ਮਾਨ ਐਡਵੋਕੇਟ ਪ੍ਰਧਾਨ ਜ਼ਿਲ੍ਹਾ ਬਾਰ ਕੌਂਸਲ ਬਠਿੰਡਾ, ਸੈਕਟਰੀ ਕੁਲਦੀਪ ਸਿੰਘ ਜੀਂਦਾ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸੁਖਦੀਪ ਸਿੰਘ ਢਿੱਲੋਂ, ਜਸਵਿੰਦਰ ਤੁੰਗਵਾਲੀ, ਗੁਲਸ਼ਨ ਸਿੰਘ ਭਾਈਕਾ, ਸੁਖਰਾਜ ਸਿੰਘ, ਅਮ੍ਰਿਤ ਸਿੰਘ ਭੂੰਦੜ ਆਦਿ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਮੌਜੂਦ ਸਨ।