ਹੈਰੋਇਨ, ਭੁੱਕੀ ਤੇ ਪਾਬੰਦੀਸ਼ੁਦਾ ਗੋਲੀਆਂ ਸਣੇ 9 ਦੋਸ਼ੀ ਕਾਬੂ
ਹੈਰੋਇਨ, ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ 9 ਦੋਸ਼ੀ ਕਾਬੂ
Publish Date: Fri, 03 Apr 2026 05:12 PM (IST)
Updated Date: Sat, 04 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ, ਭੁੱਕੀ, ਪਾਬੰਦੀਸ਼ੁਦਾ ਗੋਲੀਆਂ ਤੇ ਡਰੱਗ ਮਨੀ ਬਰਾਮਦ ਕੀਤੀ ਹੈ। ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਰਾਜੀਵ ਗਾਂਧੀ ਕਾਲੋਨੀ ਨੇੜੇ ਵਿਜੇ (ਪਰਸਰਾਮ ਨਗਰ) ਤੇ ਸੋਨੀਆ ਗਰਗ (ਧੋਬੀਆਣਾ ਬਸਤੀ) ਨੂੰ 7 ਗ੍ਰਾਮ ਹੇਰੋਇਨ ਤੇ 25 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਥਾਣਾ ਥਰਮਲ ਪੁਲਿਸ ਨੇ ਨਿਰਮਲ ਸਿੰਘ (ਪਿੰਡ ਸਿਵੀਆਂ) ਨੂੰ 50 ਪਾਬੰਦੀਸ਼ੁਦਾ ਕੈਪਸੂਲ ਸਮੇਤ ਕਾਬੂ ਕੀਤਾ, ਜਿਸਨੂੰ ਬਾਅਦ ’ਚ ਜਮਾਨਤ ’ਤੇ ਛੱਡ ਦਿੱਤਾ ਗਿਆ। ਥਾਣਾ ਫੂਲ ਪੁਲਿਸ ਨੇ ਜੰਗੀ ਸਿੰਘ ਫੂਲ ਟਾਊਨ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਪ੍ਰਦੀਪ ਸਿੰਘ ਗੁਰੂ ਨਾਨਕ ਪੁਰਾ, ਰਾਮਪੁਰਾ ਮੰਡੀ ਨੂੰ 4.22 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਸੰਗਤ ਪੁਲਿਸ ਨੇ ਪ੍ਰਦੀਪ ਸਿੰਘ ਤੇ ਧਰਮਿੰਦਰ ਸਿੰਘ ਪਿੰਡ ਪੱਕਾ ਕਲਾਂ ਨੂੰ 12 ਕਿਲੋਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ ਕੀਤਾ। ਥਾਣਾ ਭਗਤਾ ਭਾਈਕਾ ਪੁਲਿਸ ਨੇ ਰਾਣੀ ਕੌਰ ਨੂੰ 80 ਨਸ਼ੀਲੇ ਕੈਪਸੂਲ ਸਮੇਤ ਕਾਬੂ ਕਰਕੇ ਬਾਅਦ ’ਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਥਾਣਾ ਤਲਵੰਡੀ ਸਾਬੋ ਪੁਲਿਸ ਨੇ ਜੰਗਾ ਸਿੰਘ ਪਿੰਡ ਗਹਲੇਵਾਲਾ ਨੂੰ 75 ਨਸ਼ੀਲੇ ਕੈਪਸੂਲ ਸਮੇਤ ਗ੍ਰਿਫਤਾਰ ਕੀਤਾ, ਜਿਸਨੂੰ ਬਾਅਦ ’ਚ ਜ਼ਮਾਨਤ ਮਿਲ ਗਈ।