ਗੜੇਮਾਰੀ ਤੋਂ ਪ੍ਰਭਾਵਿਤ ਫ਼ਸਲ ਦਾ ਕਮੇਟੀ ਨੇ ਲਿਆ ਜਾਇਜ਼ਾ
ਗੜੇਮਾਰੀ ਨਾਲ ਪ੍ਰਭਾਵਿਤ ਫਸਲ ਦਾ ਲਿਆ ਜਾਇਜ਼ਾ
Publish Date: Fri, 03 Apr 2026 05:04 PM (IST)
Updated Date: Sat, 04 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਲਿਆਂਵਾਲੀ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਕਮੇਟੀ ਰਾਮਪੁਰਾ ਵੱਲੋਂ ਪਿੰਡ ਬਾਲਿਆਂਵਾਲੀ ਤੇ ਭੂੰਦੜ ਦੇ ਖੇਤਾਂ ਦਾ ਦੌਰਾ ਕੀਤਾ। ਪਿਛਲੇ ਦਿਨੀਂ ਹੋਈ ਗੜੇਮਾਰੀ ਮਾਰੀ ਕਾਰਨ ਪਿੰਡ ਬਾਲਿਆਂਵਾਲੀ ਤੇ ਭੂੰਦੜ ਦੀ ਲੱਗਭੱਗ 4000 ਏਕੜ ਕਣਕ ਦੀ ਖੜ੍ਹੀ ਫਸਲ ਤੇ ਸਬਜ਼ੀਆਂ, ਪਸ਼ੂਆਂ ਦਾ ਚਾਰਾ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀ ਹੈ। ਅੱਜ ਪਿੰਡ ਬਾਲਿਆਂਵਾਲੀ ਅਤੇ ਭੂੰਦੜ ਦੇ ਖੇਤਾਂ ਦੌਰਾ ਕਰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਜਵੰਦਾ, ਬਲਾਕ ਸੀਨੀਅਰ ਮੀਤ ਪ੍ਰਧਾਨ ਗੁਲਾਬ ਸਿੰਘ ਜਿਉਂਦ ਨੇ ਕਿਹਾ ਕਿ ਪਿਛਲੀ ਦਿਨ੍ਹਾਂ ਵਿੱਚ ਭਾਰੀ ਮੀਂਹ, ਝੱਖੜ ਤੇ ਗੜੇਮਾਰੀ ਕਾਰਨ ਬਰਬਾਦ ਹੋਈਆਂ ਫਸਲਾਂ, ਸਬਜ਼ੀਆਂ, ਘਰਾਂ ਤੇ ਹੋਰ ਹੋਏ ਨੁਕਸਾਨ ਕਾਰਨ ਪਹਿਲਾਂ ਤੋਂ ਹੀ ਕਰਜ਼ੇ ’ਚ ਨਪੀੜੀ ਕਿਸਾਨੀ ਸਿਰ ਆਰਥਿਕ ਬੋਝ ਹੋਰ ਵੱਧ ਜਾਵੇਗਾ, ਇਸ ਲਈ ਪੰਜਾਬ ਸਰਕਾਰ ਤੋਂ ਨੁਕਸਾਨ ਦੀ ਪੜਤਾਲ ਕਰਵਾ ਕੇ ਢੁਕਵਾਂ ਮੁਆਵਜ਼ਾ ਜਾਰੀ ਕੀਤਾ ਜਾਵੇ। 6 ਅਪ੍ਰੈਲ ਨੂੰ ਡੀਸੀ ਦਫ਼ਤਰ ਬਠਿੰਡਾ ਅੱਗੇ ਸੰਯੁਕਤ ਮੋਰਚੇ ਧਰਨੇ ’ਚ ਫ਼ਸਲਾਂ ਹੋਏ ਨੁਕਸਾਨ ਦੀ ਮੰਗ ਪੂਰੇ ਜ਼ੋਰ ਨਾਲ ਉਭਾਰਿਆ ਜਾਵੇਗਾ। ਉਸ ਲੱਗਣ ਜਾ ਰਹੇ ਧਰਨੇ ’ਚ ਪਰਿਵਾਰਾਂ ਸਮੇਤ ਪਹੁੰਚਣ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ। ਇਸ ਮੌਕੇ ਨਿਰਮਲ ਸਿੰਘ ਭੂੰਦੜ, ਹਰਨੇਕ ਸਿੰਘ ਬਾਲਿਆਂਵਾਲੀ, ਜਗਦੀਸ਼ ਸਿੰਘ ਦਰਸ਼ਨ ਸਿੰਘ ਭੂੰਦੜ, ਜਗਦੀਪ ਸਿੰਘ ਜਿਉਦ ਵੀ ਹਾਜ਼ਰ ਸਨ।