ਜਨਮ ਦਿਨ ਮੌਕੇ ਖ਼ੂਨਦਾਨ ਕੀਤਾ ਤੇ ਪੰਛੀਆਂ ਲਈ ਆਲਣੇ ਦਿੱਤੇ
ਜਨਮ ਦਿਨ ਮੌਕੇ ਖੂਨਦਾਨ ਕੀਤਾ ਅਤੇ ਪੰਛੀਆਂ ਲਈ ਆਲਣੇ ਦਿੱਤੇ
Publish Date: Thu, 02 Apr 2026 05:41 PM (IST)
Updated Date: Thu, 02 Apr 2026 05:43 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਮੈਂਬਰ ਯਾਦਵਿੰਦਰ ਸਿੰਘ ਵਾਸੀ ਬਰਨਾਲਾ ਨੇ ਆਪਣੇ ਜਨਮ ਦਿਨ ’ਤੇ ਸਮੇਤ ਪਤਨੀ ਰੇਸ਼ਮ ਕੌਰ ਨਾਲ ਸ਼ਹੀਦ ਭਾਈ ਮਨੀ ਸਿੰਘ ਬਲੱਡ ਸੈਂਟਰ ਵਿਖੇ ਖ਼ੂਨਦਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਵਾਸੀ ਬਰਨਾਲਾ ਸੁਸਾਇਟੀ ਨਾਲ ਪਿਛਲੇ 20 ਸਾਲਾਂ ਤੋ ਜੁੜੇ ਹੋਏ ਹਨ। ਇਨ੍ਹਾਂ ਦੁਆਰਾ ਹਰ ਸਾਲ ਆਪਣੇ ਪਰਿਵਾਰ ਦੇ ਜਨਮ ਦਿਨ ’ਤੇ ਖ਼ੂਨਦਾਨ ਕੀਤਾ ਜਾਂਦਾ ਹੈ। ਅੱਜ ਇਨ੍ਹਾਂ ਦੁਆਰਾ ਅਪਣੇ ਜਨਮ ਦਿਨ ’ਤੇ ਸਮੇਤ ਪਤਨੀ (25 ਵਾਰ) ਖ਼ੂਨਦਾਨ ਕਰ ਚੁੱਕੇ ਹਨ। ਅੱਜ ਦੇ ਦਿਨ ਹੀ ਇਨ੍ਹਾਂ ਦੁਆਰਾ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆਂ ਨੂੰ ਖਾਣ ਪੀਣ ਸਮੱਗਰੀ ਦਿੱਤੀ ਗਈ ਹੈ ਅਤੇ ਸੁਸਾਇਟੀ ਨੂੰ ਪੰਛੀਆਂ ਲਈ ਆਲਣੇ ਦਿੱਤੇ ਗਏ ਹਨ। ਸੁਸਾਇਟੀ ਦੁਆਰਾ ਇਨ੍ਹਾਂ ਦੀ ਸੇਵਾਵਾਂ ਨੂੰ ਵੇਖਦੇ ਹੋਏ ਬਲੱਡ ਸੈਂਟਰ ਦੇ ਬੀਟੀਓ ਡਾ. ਰਿਤਿਕਾ ਗਰਗ, ਤਰਸੇਮ ਸਰਮਾ, ਜੋਗਿੰਦਰ ਸਿੰਘ ਲੈਕਚਰਾਰ ਅਤੇ ਬਲੱਡ ਟੀਮ ਦੁਆਰਾ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।