ਪ੍ਰਧਾਨ ਧਾਮੀ ਨੇ ਐੱਮਡੀ ਲਛਮਣ ਸਿੰਘ ਮਲੂਕਾ ਦਾ ਕੀਤਾ ਸਨਮਾਨ
ਪ੍ਰਧਾਨ ਧਾਮੀ ਨੇ ਐਮਡੀ ਲਛਮਣ ਸਿੰਘ ਮਲੂਕਾ ਦਾ ਕੀਤਾ ਸਨਮਾਨ
Publish Date: Thu, 02 Apr 2026 04:58 PM (IST)
Updated Date: Thu, 02 Apr 2026 05:01 PM (IST)

- ਆਈਏਐੱਸ ਕੋਚਿੰਗ ਸੈਂਟਰ ਦੇ 65 ਬੱਚੇ ਯੂਪੀਐੱਸਸੀ ਲਈ ਚੁਣੇ : ਮਲੂਕਾ ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਦੇਸ਼ ਭਰ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੇ ਮਲੂਕਾ ਆਈਏਐੱਸ ਕੋਚਿੰਗ ਸੈਂਟਰ ਦੇ ਐੱਮਡੀ ਲਛਮਣ ਸਿੰਘ ਮਲੂਕਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਲੂਕਾ ਆਈਏਐਸ ਕੋਚਿੰਗ ਸੈਂਟਰ ਦੇ ਐੱਮਡੀ ਲਛਮਣ ਸਿੰਘ ਮਲੂਕਾ ਵੱਲੋਂ ਆਈਏਐੱਸ ਦੀ ਕੋਚਿੰਗ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਇਸ ਵਾਰ ਦੇ ਆਏ ਸ਼ਾਨਦਾਰ ਨਤੀਜੇ ਦੀਆਂ ਮੁਬਾਰਕਾਂ ਦਿੱਤੀਆਂ। ਇਸੇ ਦੌਰਾਨ ਐੱਮਡੀ ਲਛਮਣ ਸਿੰਘ ਮਲੂਕਾ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਯੂਪੀਐੱਸਸੀ ਦੇ ਨਤੀਜੇ ਵਿਚ ਮਲੂਕਾ ਆਈਏਐੱਸ ਕੋਚਿੰਗ ਸੈਂਟਰ ਦੀ ਦੇਸ਼ ਭਰ ਵਿਚ ਝੰਡੀ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਭਰ ਵਿੱਚ ਇਸ ਸੈਂਟਰ ਦੇ 65 ਬੱਚੇ ਚੁਣੇ ਗਏ ਹਨ ਅਤੇ ਪੰਜਾਬ ’ਚੋਂ ਚੁਣੇ ਗਏ ਬੱਚਿਆਂ ਵਿੱਚੋਂ 4 ਬੱਚਿਆਂ ਨੇ ਵੀ ਇਸੇ ਸੈਂਟਰ ਤੋਂ ਕੋਚਿੰਗ ਲਈ ਸੀ। ਇਸ ਮੌਕੇ ਜਥੇਦਾਰ ਫੁੰਮਣ ਸਿੰਘ ਭਗਤਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐੱਮਡੀ ਲਛਮਣ ਸਿੰਘ ਮਲੂਕਾ ਦੇ ਉੱਦਮਾ ਦੀ ਸ਼ਲਾਘਾ ਕਰਦੇ ਕਿਹਾ ਕਿ ਸਾਡੇ ਲਈ ਮਲੂਕਾ ਆਈਏਐੱਸ ਕੋਚਿੰਗ ਸੈਂਟਰ ਦੇ ਨਤੀਜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੈਂਟਰ ਭਵਿੱਖ ਵਿਚ ਨੌਜਵਾਨ ਵਰਗ ਲਈ ਵਾਰਦਾਨ ਸਾਬਿਤ ਹੋਵੇਗਾ। ਇਸ ਮੌਕੇ ਸੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਨਾਮਵਰ ਸਮਾਜ ਸੇਵੀ ਆਗੂ ਰਘਵੀਰ ਸਿੰਘ ਮਲੂਕਾ ਆਦਿ ਹਾਜ਼ਰ ਸਨ।