ਅਕਾਲੀ ਵਰਕਰਾਂ ਨੇ ਜਿੱਤ ਦੀ ਖੁਸ਼ੀ ’ਚ ਲੱਡੂ ਵੰਡੇ
ਅਕਾਲੀ ਵਰਕਰਾਂ ਨੇ ਜਿੱਤ ਦੀ ਖੁਸੀ 'ਚ ਲੱਡੂ ਵੰਡੇ
Publish Date: Thu, 02 Apr 2026 04:44 PM (IST)
Updated Date: Thu, 02 Apr 2026 04:46 PM (IST)

- ਮਨਦੀਪ ਕੌਰ ਮਹਿਰਾਜ ਚੇਅਰਮੈਨ ਤੇ ਕਿਰਨਜੀਤ ਕੌਰ ਵਾਈਸ ਚੇਅਰਮੈਨ ਵਜੋਂ ਜੇਤੂ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਬਲਾਕ ਸੰਮਤੀ ਫੂਲ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਖੁਸ਼ੀ ਵਿਚ ਸਥਾਨਕ ਸ਼ਹਿਰ ਦੇ ਭੂਤਾਂ ਖੂਹ ਵਾਲਾ ਵਿਖੇ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਇਸ ਮੌਕੇ ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਅਤੇ ਮਨਜੀਤ ਸਿੰਘ ਧੁੰਨਾ ਸੂਬਾ ਮੀਤ ਪ੍ਰਧਾਨ ਬੀਸੀ ਵਿੰਗ ਅਕਾਲੀ ਦਲ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਧੱਕੇਸਾਹੀ ਦੇ ਯਤਨਾਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਹੈ ਅਤੇ ਇਸ ਚੋਣ ਦੌਰਾਨ ‘ਆਪ’ ਸਰਕਾਰ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਚੋਣ ਦੌਰਾਨ ਅਕਾਲੀ ਦਲ ਦੇ ਮਨਦੀਪ ਕੌਰ ਮਹਿਰਾਜ ਚੇਅਰਮੈਨ ਅਤੇ ਕਿਰਨਜੀਤ ਕੌਰ ਵਾਈਸ ਚੇਅਰਮਨ ਵਜੋਂ ਜੇਤੂ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਵਰਕਰਾਂ ਨੇ ਜਿੱਤ ਦੀ ਖੁਸ਼ੀ ਵਿਚ ਨਾਅਰੇਬਾਜ਼ੀ ਕਰ ਕੇ ਅਕਾਲੀ ਆਗੂਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ ਅਕਾਲੀ ਦਲ ਸਰਕਲ ਭਗਤਾ, ਜਸਪਾਲ ਸਿੰਘ ਵੜਿੰਗ ਪ੍ਰਧਾਨ ਯੂਥ ਵਿੰਗ ਸਰਕਲ ਭਗਤਾ, ਸਤਵਿੰਦਰਪਾਲ ਸਿੰਘ ਪਿੰਦਰ, ਜਗਜੀਤ ਕੌਰ ਬੁਰਜ ਲੱਧਾ ਮੈਂਬਰ ਬਲਾਕ ਸੰਮਤੀ, ਸੁਖਜਿੰਦਰ ਸਿੰਘ ਖਹਿਰਾ, ਹਰਦੇਵ ਸਿੰਘ ਗੋਗੀ, ਕੁਲਦੀਪ ਕੌਰ ਬਰਾੜ, ਦਲਜੀਤ ਸਿੰਘ ਭਗਤਾ, ਪੁਨੀਤਪਾਲ ਸਿੰਘ ਗੋਲਾ, ਸੁਖਚੈਨ ਸਿੰਘ ਖਾਲਸਾ, ਪੱਪਾ ਸਿੰਘ ਭਗਤਾ, ਹਰਜਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਾਦਲ ਸਿੰਘ ਭਗਤਾ, ਸੇਮੀ ਭਾਈਰੂਪਾ, ਵਿੱਕੀ ਸਿੱਧੂ, ਸੁਖਮੰਦਰ ਸਿੰਘ ਭੋਲਾ, ਸਤਨਾਮ ਸਿੰਘ ਰਾਜਾ ਆਦਿ ਹਾਜ਼ਰ ਸਨ।