ਦੀਪ ਸਿੱਧੂ ਦੀ ਯਾਦ ’ਚ 5 ਨੂੰ ਲਾਇਆ ਜਾਵੇਗਾ ਖ਼ੂਨਦਾਨ ਕੈਂਪ
ਦੀਪ ਸਿੱਧੂ ਦੀ ਯਾਦ ’ਚ 5 ਅਪ੍ਰੈਲ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ
Publish Date: Thu, 02 Apr 2026 04:28 PM (IST)
Updated Date: Thu, 02 Apr 2026 04:31 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : ਪਿੰਡ ਕੋਟ ਸ਼ਮੀਰ ਵਿਖੇ ਨੌਜਵਾਨ ਦਸਮੇਸ਼ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਕੌਮੀ ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਦੀ ਯਾਦ ਵਿੱਚ ਉਨ੍ਹਾਂ ਦੇ ਜਨਮ ਦਿਨ ’ਤੇ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ 5 ਅਪ੍ਰੈਲ ਨੂੰ ਐਤਵਾਰ ਸਵੇਰੇ ਤਕਰੀਬਨ 9 ਵਜੇ ਤੋਂ ਲੈ ਕੇ ਤਕਰੀਬਨ 12 ਵਜੇ ਤਕ ਗੁਰਦੁਆਰਾ ਸ੍ਰੀ ਬੁੰਗਾ ਸਾਹਿਬ ਪਿੰਡ ਕੋਟ ਸ਼ਮੀਰ ਵਿਖੇ ਲਾਇਆ ਜਾਵੇਗਾ। ਇਸ ਕੈਂਪ ਵਿੱਚ ਸਵੈ ਇੱਛਕ ਖ਼ੂਨਦਾਨੀਆਂ ਨੂੰ ਖ਼ੂਨਦਾਨ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਦਸਮੇਸ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਅਜੈਬ ਸਿੰਘ ਰਤੜਾ ਅਤੇ ਪੱਤਰਕਾਰ ਰਣਜੀਤ ਬੁੱਟਰ ਵੱਲੋ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖ਼ੂਨਦਾਨ ਕੈਂਪ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।