ਕੌਂਸਲਰ ਦੀ ਪਤਨੀ ਜਸਵਿੰਦਰ ਪਾਲ ਕੌਰ ਸੇਵਾ ਮੁਕਤੀ ’ਤੇ ਸਨਮਾਨਿਤ
ਕੌਂਸਲਰ ਡਾ. ਸੁਖਦੇਵ ਸਿੰਘ ਦੀ ਪਤਨੀ ਜਸਵਿੰਦਰ ਪਾਲ ਕੌਰ ਦੀ ਸੇਵਾ ਮੁਕਤੀ ’ਤੇ ਸਨਮਾਨ
Publish Date: Wed, 01 Apr 2026 04:53 PM (IST)
Updated Date: Thu, 02 Apr 2026 04:04 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ‘ਆਪ’ ਦੇ ਕੌਂਸਲਰ ਤੇ ਬਲਾਕ ਪ੍ਰਧਾਨ ਡਾਕਟਰ ਸੁਖਦੇਵ ਸਿੰਘ ਦੀ ਧਰਮ ਪਤਨੀ ਜਸਵਿੰਦਰ ਪਾਲ ਕੌਰ ਬੀਤੇ ਦਿਨੀ ਆਂਗਨਵਾੜੀ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਸਨ। ਬੀਬਾ ਜਸਵਿੰਦਰ ਪਾਲ ਕੌਰ ਦੇ ਸੇਵਾ ਮੁਕਤ ਹੋਣ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਹਲਕਾ ਤਲਵੰਡੀ ਸਾਬੋ ਦੇ ਪੁਰਾਣੇ ਸੀਨੀਅਰ ਆਗੂ ਤੇ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਬੀਬਾ ਜਸਵਿੰਦਰ ਪਾਲ ਕੌਰ ਦਾ ਵਿਭਾਗ ਵਿਚੋਂ ਸੇਵਾ ਮੁਕਤ ਹੋਣ ਦੀ ਖੁਸ਼ੀ ਵਿੱਚ ਵਿਸੇਸ਼ ਮਾਨ ਸਨਮਾਨ ਕੀਤਾ ਗਿਆ। ਡਾ. ਸੁਖਦੇਵ ਸਿੰਘ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਅਹੁਦੇਦਾਰਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਟੇਕ ਸਿੰਘ ਬੰਗੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ, ਬਲਾਕ ਪ੍ਰਧਾਨ ਹਰਦੇਵ ਸਿੰਘ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਜੋਗੇਵਾਲਾ, ਗੁਰਦੀਪ ਸਿੰਘ ਤੂਰ ਮੀਤ ਪ੍ਰਧਾਨ ਕਿਸਾਨ ਵਿੰਗ, ਸਰਪੰਚ ਮਨਪ੍ਰੀਤ ਸਿੰਘ ਨਸੀਬਪੁਰਾ, ਸਰਪੰਚ ਗੁਰਜੰਟ ਸਿੰਘ ਮਾਨਵਾਲਾ, ਬਿੰਦਰ ਸਿੰਘ ਸਾਬਕਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਗੋਰਾ ਪ੍ਰਧਾਨ ਕਿਸਾਨ ਵਿੰਗ ਤਲਵੰਡੀ ਸਾਬੋ, ਸਰਪੰਚ ਕੁਲਦੀਪ ਸਿੰਘ ਬੰਗੀ ਨਿਹਾਲ ਸਿੰਘ, ਡਾ. ਰਾਜਵੀਰ ਸਿੰਘ ਹਲਕਾ ਕੋਡੀਨੇਟਰ, ਗੁਰਦੇਵ ਸਿੰਘ ਹਲਕਾ ਕੋਆਰਡੀਨੇਟਰ ਵੀਡੀਐੱਸ ਕਮੇਟੀ, ਜਗਤਾਰ ਸਿੰਘ ਪ੍ਰਧਾਨ ਯੂਥ ਵਿੰਗ, ਪਿਆਰਾ ਸਿੰਘ ਹਲਕਾ ਕੋਆਡੀਨੇਟਰ ਐੱਸਸੀ ਵਿੰਗ, ਕਾਲਾ ਗੋਦਾਰਾ, ਇਕਬਾਲ ਸਿੰਘ ਮਾਨਵਾਲਾ, ਗੁਰਮੀਤ ਸਿੰਘ ਸਾਬਕਾ ਹਲਕਾ ਕੋਆਰਡੀਨੇਟਰ ਯੂਥ ਵਿੰਗ, ਸੋਨੀ ਬੰਗੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਨਿਮਰਤ ਕੌਰ ਵੂਮੈਨ ਟਰੱਸਟ ਬਠਿੰਡਾ, ਰਾਜਵਿੰਦਰ ਕੌਰ, ਬਲਕਾਰ ਸਿੰਘ ਵਾਰਡ ਪ੍ਰਧਾਨ ਤੇ ਹੋਰ ਪਾਰਟੀ ਵਰਕਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।