ਆਈਏਐੱਸ ਕੋਚਿੰਗ ਸੈਂਟਰ ਦੇ 65 ਬੱਚੇ ਯੂਪੀਐੱਸਸੀ ਲਈ ਚੁਣੇ : ਮਲੂਕਾ
ਪ੍ਰਧਾਨ ਧਾਮੀ ਨੇ ਐਮਡੀ ਲਛਮਣ ਸਿੰਘ ਮਲੂਕਾ ਦਾ ਕੀਤਾ ਸਨਮਾਨ
Publish Date: Tue, 31 Mar 2026 06:38 PM (IST)
Updated Date: Wed, 01 Apr 2026 04:11 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਦੇਸ਼ ਭਰ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੇ ਮਲੂਕਾ ਆਈਏਐਸ ਕੋਚਿੰਗ ਸੈਂਟਰ ਦੇ ਐਮਡੀ ਲਛਮਣ ਸਿੰਘ ਮਲੂਕਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਲੂਕਾ ਆਈਏਐਸ.ਕੋਚਿੰਗ ਸੈਂਟਰ ਦੇ ਐਮਡੀ ਲਛਮਣ ਸਿੰਘ ਮਲੂਕਾ ਵੱਲੋਂ ਆਈਏਐਸ ਦੀ ਕੋਚਿੰਗ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਇਸ ਵਾਰ ਦੇ ਆਏ ਸ਼ਾਨਦਾਰ ਨਤੀਜੇ ਦੀਆਂ ਮੁਬਾਰਕਾਂ ਦਿੱਤੀਆਂ। ਇਸੇ ਦੌਰਾਨ ਐਮਡੀ ਲਛਮਣ ਸਿੰਘ ਮਲੂਕਾ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਯੂਪੀਐਸਸੀ ਦੇ ਨਤੀਜੇ ਵਿਚ ਮਲੂਕਾ ਆਈਏਐਸ ਕੋਚਿੰਗ ਸੈਂਟਰ ਦੀ ਦੇਸ਼ ਭਰ ਵਿਚ ਝੰਡੀ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਭਰ ਵਿਚ ਇਸ ਸੈਂਟਰ ਦੇ 65 ਬੱਚੇ ਚੁਣੇ ਗਏ ਹਨ ਅਤੇ ਪੰਜਾਬ 'ਚੋਂ ਚੁਣੇ ਗਏ ਬੱਚਿਆਂ ਵਿੱਚੋਂ 4 ਬੱਚਿਆਂ ਨੇ ਵੀ ਇਸੇ ਸੈਂਟਰ ਤੋਂ ਕੋਚਿੰਗ ਲਈ ਸੀ। ਇਸ ਮੌਕੇ ਜੱਥੇਦਾਰ ਫੁੰਮਣ ਸਿੰਘ ਭਗਤਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮਡੀ ਲਛਮਣ ਸਿੰਘ ਮਲੂਕਾ ਦੇ ਉੱਦਮਾ ਦੀ ਸਲਾਘਾ ਕਰਦੇ ਕਿਹਾ ਕਿ ਸਾਡੇ ਲਈ ਮਲੂਕਾ ਆਈਏਐਸ ਕੋਚਿੰਗ ਸੈਂਟਰ ਦੇ ਨਤੀਜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੈਂਟਰ ਭਵਿੱਖ ਵਿਚ ਨੌਜਵਾਨ ਵਰਗ ਲਈ ਵਾਰਦਾਨ ਸਾਬਤ ਹੋਵੇਗਾ। ਇਸ ਮੌਕੇ ਸੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਸ੍ਰੋਮਣੀ ਕਮੇਟੀ ਅਤੇ ਨਾਮਵਰ ਸਮਾਜ ਸੇਵੀ ਆਗੂ ਰਘਵੀਰ ਸਿੰਘ ਮਲੂਕਾ ਆਦਿ ਹਾਜ਼ਰ ਸਨ।