ਪੰਜਾਬੀ ’ਵਰਸਿਟੀ ਰੀਜਨਲ ਸੈਂਟਰ ’ਚ ਲਾਇਆ ਐੱਨਐੱਸਐੱਸ ਕੈਂਪ
ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਵਿਚ ਇਕ ਰੋਜ਼ਾ ਐਨਐਸਐਸ ਕੈਂਪ ਲਾਇਆ
Publish Date: Tue, 31 Mar 2026 05:37 PM (IST)
Updated Date: Wed, 01 Apr 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦੇ ਐੱਨਐੱਸਐੱਸ ਯੂਨਿਟ ਨੇ ਇਕ ਦਿਨਾ ਐਨਐਸਐਸ ਕੈਂਪ ਲਗਾਇਆ। ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਐੱਮਏ ਆਨਰਜ਼ ਅਰਥ ਸ਼ਾਸਤਰ ਦੀ ਵਿਦਿਆਰਥਣ ਬਲਜਿੰਦਰ ਕੌਰ ਨੇ ਐੱਨਐੱਸਐੱਸ ਦੀ ਮਹੱਤਤਾ ਬਾਰੇ ਦੱਸਿਆ। ਈਕੋ ਕਲੱਬ ਨੇ ਵਾਤਾਵਰਨ ਦੀ ਰੱਖਿਆ ’ਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ। ਐੱਮਏ ਅਰਥ ਸ਼ਾਸਤਰ ਦੇ ਵਿਦਿਆਰਥੀ ਨਵਰਾਜ ਸਿੰਘ ਨੇ ਈਕੋ ਕਲੱਬ ਦੀ ਸਥਾਪਨਾ ਦੇ ਮਿਸ਼ਨ ’ਤੇ ਵਿਸਥਾਰਪੂਰਵਕ ਭਾਸ਼ਣ ਦਿੱਤਾ। ਐੱਨਐੱਸਐੱਸ ਦੇ ਵਿਦਿਆਰਥੀਆਂ ਨੇ ਕੈਂਪਸ ’ਚ ਸਫਾਈ ਮੁਹਿੰਮ ਚਲਾਈ। ਈਕੋ ਕਲੱਬ ਦੇ ਮੈਂਬਰਾਂ ਨੇ ਬੂਟੇ ਲਾਉਣ ’ਚ ਹਿੱਸਾ ਲਿਆ। ਡਸਟਬਿਨ ਤੇ ਇਨਡੋਰ ਬੂਟੇ ਲਗਾਏ ਗਏ। ਐੱਮਏ ਆਨਰਜ਼ ਅਰਥ-ਸ਼ਾਸਤਰ ਦੀ ਵਿਦਿਆਰਥਣ ਆਕਾਸ਼ਦੀਪ ਕੌਰ ਨੇ ਸਟੇਜ ਸੰਭਾਲੀ। ਨਿਗਮ ਦੇ ਅਧਿਕਾਰੀਆਂ ਜਗਜੀਤ ਸਿੰਘ ਸੰਧੂ ਤੇ ਇੰਦਰਜੀਤ ਕੌਰ ਨੇ ਕੂੜਾ ਪ੍ਰਬੰਧਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਨਿਗਮ ਬਠਿੰਡਾ ਦੇ ਈਕੋ ਕਲੱਬ ਦੇ ਅਧਿਕਾਰੀਆਂ ਨੇ ਵੀ ਵਿਦਿਆਰਥੀਆਂ ਨੂੰ ਸਫਾਈ ਮੁਹਿੰਮ ਵਿਚ ਸਹਿਯੋਗ ਦਿੱਤਾ। ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਡਾ. ਕੁਲਦੀਪ ਸਿੰਘ (ਐੱਨਐੱਸਐੱਸ ਕੋਆਰਡੀਨੇਟਰ), ਦੀਪਕ ਰਾਣੀ (ਕੋਆਰਡੀਨੇਟਰ) ਤੇ ਡਾ. ਕੰਵਲ ਸਿੱਧੂ (ਈਕੋ ਕਲੱਬ ਨੋਡਲ ਅਫਸਰ) ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ। ਡਾ. ਕੌਰ ਨੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਮੈਂਬਰਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਵੀ ਕੀਤਾ।