ਐੱਮਆਰਐੱਸਪੀਟੀਯੂ ’ਚ ਕਰਵਾਇਆ ਆਇਡੀਆ ਫਿਊਜ਼ਨ
ਐਮਆਰਐਸਪੀਟੀਯੂ ਵਿਚ ਆਈਡੀਆ ਫਿਊਜ਼ਨ ਕਰਵਾਇਆ
Publish Date: Tue, 31 Mar 2026 04:42 PM (IST)
Updated Date: Wed, 01 Apr 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ) ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਉੱਦਮਤਾ ਸੈੱਲ ਸਪਾਰਕ ਟੈਂਕ ਨੇ ਆਈਡੀਆ ਫਿਊਜ਼ਨ 2026 ਕਰਵਾਇਆ। ਸਮਾਗਮ ’ਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ 60 ਤੋਂ ਵੱਧ ਵਿਦਿਆਰਥੀ ਭਾਗੀਦਾਰਾਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਵਿਭਾਗ ਮੁਖੀ ਡਾ. ਪ੍ਰਿਤਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਡਾ. ਵੀਰਪਾਲ ਕੌਰ ਮਾਨ, ਪ੍ਰੋ. ਪੁਨੀਤ ਬਾਂਸਲ ਅਤੇ ਸਹਾਇਕ ਪ੍ਰੋ. ਅੰਮ੍ਰਿਤਪਾਲ ਸਿੰਘ ਦੇ ਸਰਗਰਮ ਤਾਲਮੇਲ ਨਾਲ ਕਰਵਾਇਆ ਗਿਆ। ਇਨ੍ਹਾਂ ਨਵੀਨਤਾਕਾਰੀ ਵਿਚਾਰਾਂ ਦਾ ਮੁੱਲਾਂਕਣ ਜਸਦੀਪ ਸਿੰਘ, ਥਾਪਰ ਵੈਂਚਰ ਲੈਬ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਟੂ ਬੀ ਯੂਨੀਵਰਸਿਟੀ) ਦੇ ਇਨਕਿਊਬੇਸ਼ਨ ਮੈਨੇਜਰ ਅਤੇ ਡਾ. ਆਸ਼ੀਸ਼ ਬਾਲਦੀ, ਡਾਇਰੈਕਟਰ ਆਈ.ਕਿਊਏਸੀ ਤੇ ਚੀਫ ਮੈਂਟਰ, ਬੀਸੀਐਲ.-ਏਆਈਸੀਟੀਈ ਆਈਡੀਆ ਲੈਬ, ਐੱਮਆਰਐੱਸਪੀਟੀਯੂ ਦੁਆਰਾ ਕੀਤਾ ਗਿਆ। ਸਮਾਗਮ ਦਾ ਇਕ ਮੁੱਖ ਆਕਰਸ਼ਣ ਗੈਸਟ ਆਫ਼ ਆਨਰ, ਪ੍ਰੋ. ਆਸ਼ੀਸ਼ ਬਾਲਦੀ, ਡਾਇਰੈਕਟਰ ਆਈਕਿਊਏਸੀ ਦਾ ਸੂਝਵਾਨ ਭਾਸ਼ਣ ਸੀ, ਜਿਨ੍ਹਾਂ ਨੇ ਭਾਗੀਦਾਰਾਂ ਨਾਲ ਕੀਮਤੀ ਦ੍ਰਿਸ਼ਟੀਕੋਣ ਸਾਂਝੇ ਕੀਤੇ। ਮੁੱਖ ਮਹਿਮਾਨ ਜਸਦੀਪ ਸਿੰਘ ਨੇ ਉਦਯੋਗ-ਅਧਾਰਿਤ ਸੂਝ ਤੇ ਸਟਾਰਟਅੱਪ ਇਨਕਿਊਬੇਸ਼ਨ ਵਿਚ ਆਪਣੀ ਮੁਹਾਰਤ ਵੀ ਸਾਂਝੀ ਕੀਤੀ । ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਮੁਖੀ ਡਾ. ਪ੍ਰਿਤਪਾਲ ਸਿੰਘ ਭੁੱਲਰ ਦੁਆਰਾ ਸਮਾਪਤੀ ਟਿੱਪਣੀਆਂ ਦੇ ਨਾਲ ਪ੍ਰੋਗਰਾਮ ਇਕ ਸਕਾਰਾਤਮਕ ਨੋਟ ’ਤੇ ਸਮਾਪਤ ਹੋਇਆ, ਜਿਸ ਵਿਚ ਭਾਗੀਦਾਰਾਂ ਤੇ ਪ੍ਰਬੰਧਕਾਂ ਨੇ ਪਹਿਲਕਦਮੀ ਦੀ ਸ਼ਲਾਘਾ ਕੀਤੀ।