- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਦੇ ਬੀਸੀ ਵਿੰਗ ਦੇ ਅਹੁਦੇਦਾਰਾਂ ਦੀ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸ੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿਚ ਪੰਜਾਬ ਬਚਾਓ ਹਲਕਾ ਪੱਧਰੀ ਰੈਲੀਆਂ ਕਰਕੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਉੱਥੇ ਹੀ ਪਾਰਟੀ ਵਰਕਰਾਂ ਨੂੰ ਸਰਗਰਮ ਕਰਨ ਲਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਸ੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਐਲਾਨੀ ਗਈ ਸੂਚੀ ਵਿਚ ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਮਨਜੀਤ ਸਿੰਘ ਧੁੰਨਾ ਭਗਤਾ ਭਾਈਕਾ ਨੂੰ ਬੀਸੀ ਵਿੰਗ ਪੰਜਾਬ ਦਾ ਮੀਤ ਪ੍ਰਧਾਨ, ਸੁਰਿੰਦਰ ਜੌੜਾ ਰਾਮਪੁਰਾ ਨੂੰ ਬੀਸੀ ਵਿੰਗ ਪੰਜਾਬ ਦਾ ਜਨਰਲ ਸਕੱਤਰ ਅਤੇ ਹਰਵਿੰਦਰ ਸਿੰਘ ਡੀਸੀ ਭਾਈਰੂਪਾ ਨੂੰ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਪੰਜਾਬ ਦਾ ਵਿੰਗ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਰਿੰਦਰ ਸਿੰਘ ਹਿੰਦਾ ਮਹਿਰਾਜ ਇੰਚਾਰਜ ਸ੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ, ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਜਗਮੋਹਨ ਲਾਲ ਗਰਗ ਸੀਨੀਅਰ ਆਗੂ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਫੁੰਮਣ ਸਿੰਘ ਭਗਤਾ ਮੈਂਬਰ ਸ੍ਰੋਮਣੀ ਕਮੇਟੀ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਸ਼ਵਿੰਦਰ ਸਿੰਘ ਸਲਾਬਤਪੁਰਾ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਕੈਨੇਡਾ, ਰਮਨਦੀਪ ਸਿੰਘ ਸਲਾਬਤਪੁਰਾ ਕੈਨੇਡਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਜਸਪਾਲ ਸਿੰਘ ਵੜਿੰਗ, ਕਰਮਜੀਤ ਸਿੰਘ ਕਾਂਗੜ, ਲਖਵੀਰ ਸਿੰਘ ਲੱਖੀ ਭਾਈਰੂਪਾ, ਗੁਰਪਾਲ ਸਿੰਘ ਭੱਟੀ, ਸੁਖਜਿੰਦਰ ਸਿੰਘ ਖਾਨਦਾਨ, ਸੁਖਦੀਪ ਸਿੰਘ ਸਿਰੀਏਵਾਲਾ, ਡਾ. ਜਸਪਾਲ ਸਿੰਘ ਦਿਆਲਪੁਰਾ, ਹਰਜੀਤ ਸਿੰਘ ਦਿਆਲਪੁਰਾ ਮਿਰਜਾ, ਪਵਨਦੀਪ ਸਿੰਘ ਕੁੱਕੀ, ਹਰਦੇਵ ਸਿੰਘ ਗੋਗੀ, ਰਘਵੀਰ ਸਿੰਘ ਕਾਕਾ, ਸੁਖਚੈਨ ਚੰਦ ਮੁੰਦਰੀ, ਸੁਖਜਿੰਦਰ ਸਿੰਘ ਖਹਿਰਾ, ਪੁਨੀਤਪਾਲ ਸਿੰਘ ਗੋਲਾ, ਗੁਰਚਰਨ ਸਿੰਘ ਪੁਰੀ, ਹਰਜਿੰਦਰ ਸਿੰਘ ਸਾਬਕਾ ਕੌਸਲਰ, ਬਲੌਰ ਸਿੰਘ ਕਾਂਗੜ, ਸਰਬਜੀਤ ਸਿੰਘ ਕਾਂਗੜ, ਅਮਨਦੀਪ ਸਿੰਘ ਬੁਰਜ ਲੱਧਾ, ਸੁਖਮੰਦਰ ਸਿੰਘ ਸਰਾਂ, ਗੁਲਾਬ ਚੰਦ ਸਿੰਗਲਾ, ਜਗਦੀਸ ਸਿੰਘ ਜਲਾਲ, ਸੁਖਚੈਨ ਸਿੰਘ ਪਿੰਟੂ ਜਲਾਲ, ਗੁਰਬਚਨ ਸਿੰਘ ਕਲੇਰ, ਭੀਮ ਸੈਨ ਜਲਾਲ, ਗੁਰਵਿੰਦਰ ਕੌਰ ਭਗਤਾ, ਸ਼ੁਕਰ ਸਿੰਘ ਭੋਡੀਪੁਰਾ, ਲਖਵੀਰ ਸਿੰਘ ਮੌੜ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਰਿੰਪੀ ਸੰਘਾ, ਕੁਲਵੰਤ ਸਿੰਘ ਘੰਡਾਬੰਨਾ, ਜਸਜੀਤ ਸਿੰਘ ਬਰਾੜ, ਦਲਜੀਤ ਸਿੰਘ ਮਸ਼ੀਨਾਂ ਵਾਲੇ, ਹਰਦੇਵ ਸਿੰਘ ਕਿੰਗਰਾ, ਨਾਇਬ ਸਿੰਘ ਹਮੀਰਗੜ੍ਹ, ਸੁਖਮੰਦਰ ਸਿੰਘ ਭੋਲਾ, ਸੁਰਿੰਦਰ ਭੁੱਟੋ, ਹੰਸ ਸੋਹੀ, ਸੇਮੀ ਭਾਈਰੂਪਾ, ਸੁਖਮੰਦਰ ਸਿੰਘ ਸਹੋਤਾ ਆਦਿ ਨੇ ਨਿਯੁਕਤੀਆਂ ਦਾ ਸਵਾਗਤ ਕਰਦੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਸੀ ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਅਤੇ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।