- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਦੇ ਯੋਗਦਾਨਕਾਰਾਂ ਨੂੰ ਸਮਰਪਿਤ ਡੀਡੀ ਅਕੈਡਮੀ ਦਾ 5ਵਾਂ ਫਾਊਂਡੇਸ਼ਨ ਡੇ ਮਨਾਇਆ

-ਬਿਜ਼ਨਸ ਪਲੱਸ ਦਾ ਲੋਗੋ ਲਗਾਓ ਜੀ-
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਡੀਡੀ ਅਕੈਡਮੀ ਵੱਲੋਂ 27 ਮਾਰਚ ਨੂੰ ਆਪਣਾ 5ਵਾਂ ਫਾਊਂਡੇਸ਼ਨ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਤੇ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਅਕੈਡਮੀ ਵੱਲੋਂ ਰਿਵਾਇਤੀ ਤੌਰ ‘ਤੇ ਰਾਜਨੀਤਕ ਜਾਂ ਮਨੋਰੰਜਨ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਸੱਦਾ ਦੇਣ ਦੀ ਬਜਾਏ ਉਨ੍ਹਾਂ ਵਿਅਕਤੀਆਂ ਨੂੰ ਮਾਣ ਦਿੱਤਾ ਗਿਆ, ਜੋ ਸਿੱਖਿਆ ਦੇ ਖੇਤਰ ਵਿੱਚ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਹੋਏ ਸਮਾਜ ਦੇ ਭਵਿੱਖ ਦੀ ਨਿਰਮਾਣ ਕਰ ਰਹੇ ਹਨ।
ਇਸ ਦੌਰਾਨ ਪਿੰਡ ਬੱਲੋ ਵਿੱਚ ਚੱਲ ਰਹੇ “ਬੇਬੇ ਬਾਪੂ ਸਕੂਲ” ਦੀ ਪ੍ਰੇਰਕ ਪਹਿਲ ਲਈ ਰਾਜਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਸਕੂਲ ਵਿੱਚ ਵੱਡੀ ਉਮਰ ਦੇ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੀ ਸਮਰਿਧੀ ਨੂੰ ਵੀ ਸਨਮਾਨ ਮਿਲਿਆ, ਜੋ “ਇਕ ਪਹਿਲ ਸੁਪਨਿਆਂ ਦੀ” ਸੰਸਥਾ ਨਾਲ ਮਿਲ ਕੇ ਗਰੀਬ ਅਤੇ ਝੁੱਗੀ-ਝੌਪੜੀ ਇਲਾਕਿਆਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰ ਰਹੀ ਹੈ। ਸਮਾਗਮ ਦੌਰਾਨ ਡੀਡੀ. ਅਕੈਡਮੀ ਅਤੇ ਕਰੀਅਰ ਕੰਪਾਸ ਦਰਮਿਆਨ ਇਕ ਸਮਝੌਤਾ (ਐਮਓਯੂ.) ਵੀ ਸਾਈਨ ਕੀਤਾ ਗਿਆ। ਇਸ ਤਹਿਤ ਅਕੈਡਮੀ ਦੇ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਸੈੱਲ ਸਥਾਪਿਤ ਕੀਤਾ ਜਾਵੇਗਾ। ਕੈਰੀਅਰ ਕੰਪਾਸ ਦੇ ਕੋ-ਫਾਊਂਡਰ ਆਰਐਸ. ਬਾਵਾ ਨੂੰ ਵੀ ਸਿੱਖਿਆ ਖੇਤਰ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਡਾ. ਆਰਕੇ ਉੱਪਲ (ਪ੍ਰਿੰਸੀਪਲ ਜੀਜੀਐਸਸੀਐਮਟੀ, ਗਿੱਦੜਬਾਹਾ) ਤੇ ਉਨ੍ਹਾਂ ਦੀ ਧਰਮਪਤਨੀ ਨੂੰ ਵੀ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੀ ਰਹਿਨੁਮਾਈ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਕੇਸਰ ਸਿੰਘ ਵੱਲੋਂ ਟੀਮ ਦੇ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਭ ਤੋਂ ਪੁਰਾਣੀ ਕਰਮਚਾਰੀ ਪੂਨਮ ਮੈਡਮ ਨੂੰ ਲੰਬੇ ਸਮੇਂ ਤੋਂ ਕੀਤੇ ਯੋਗਦਾਨ ਲਈ ਸੋਨੇ ਦਾ ਸਿੱਕਾ ਦੇ ਕੇ ਸਨਮਾਨਿਤ ਕੀਤਾ ਗਿਆ। ਸੈਂਟਰ ਹੈੱਡਜ਼ ਨੂੰ ਚਾਂਦੀ ਦੇ ਚਿੰਨ੍ਹ, ਅਧਿਆਪਕਾਂ ਨੂੰ ਸ਼ੀਲਡਾਂ ਅਤੇ ਹਾਲੀਆ ਨਤੀਜਿਆਂ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਤੇ ਨਕਦ ਇਨਾਮ ਦਿੱਤੇ। ਇਸ ਮੌਕੇ ਕੇਸਰ ਸਿੰਘ ਨੇ ਅਗਲੇ ਸਮੇਂ ਲਈ ਕਈ ਮਹੱਤਵਪੂਰਨ ਐਲਾਨ ਵੀ ਕੀਤੇ। ਉਨ੍ਹਾਂ ਨੇ ਕਰਮਚਾਰੀਆਂ ਲਈ ਪੱਕੀ ਨੀਤੀ, ਇਨਾਮ ਅਤੇ ਪ੍ਰੋਤਸਾਹਨ ਨੀਤੀ, ਵਿਦਿਆਰਥੀਆਂ ਲਈ ਨਵੀਂ ਸਿਵਲ ਸਰਵਿਸਜ਼ ਅਕੈਡਮੀ ਦੀ ਸਥਾਪਨਾ ਅਤੇ 11ਵੀਂ-12ਵੀਂ ਦੇ ਵਿਦਿਆਰਥੀਆਂ ਲਈ ਨਵੇਂ ਬੈਚ ਸ਼ੁਰੂ ਕਰਨ ਦਾ ਐਲਾਲ ਕੀਤਾ। ਕੇਸਰ ਸਿੰਘ ਨੇ ਕਿਹਾ ਕਿ ਫਾਊਂਡੇਸ਼ਨ ਡੇ ਮਨਾਉਣ ਦਾ ਮੁੱਖ ਉਦੇਸ਼ ਟੀਮ ਦੀ ਮਿਹਨਤ, ਸਮਰਪਣ ਅਤੇ ਸਾਂਝੀ ਸੋਚ ਦਾ ਸਨਮਾਨ ਕਰਨਾ ਹੈ।