ਬੱਚਿਆਂ ’ਚ ਵਧਦਾ ਮੋਟਾਪਾ ਚਿੰਤਾ ਦਾ ਵਿਸ਼ਾ : ਸਿਵਲ ਸਰਜਨ
ਬੱਚਿਆਂ ਵਿਚ ਵਧਦਾ ਮੋਟਾਪਾ ਚਿੰਤਾ ਦਾ ਵਿਸ਼ਾ: ਸਿਵਲ ਸਰਜਨ
Publish Date: Mon, 30 Mar 2026 04:39 PM (IST)
Updated Date: Tue, 31 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਸਿੰਘ ਨੇ ਵਿਸ਼ਵ ਓਬੈਸਿਟੀ ਐਟਲਸ 2026 ਦੇ ਅਨੁਸਾਰ ਭਾਰਤ 5 ਤੋਂ 19 ਸਾਲ ਦੇ ਬੱਚਿਆਂ ਵਿਚ ਮੋਟਾਪੇ ਦੇ ਮਾਮਲਿਆਂ ਵਿਚ ਦੁਨੀਆ ਵਿਚ ਦੂਜੇ ਸਥਾਨ ‘ਤੇ ਹੈ। ਜਾਣਕਾਰੀ ਅਨੁਸਾਰ ਲਗਭਗ 41 ਮਿਲੀਅਨ ਬੱਚੇ ਵੱਧ ਭਾਰ ਜਾਂ ਮੋਟਾਪੇ ਨਾਲ ਪੀੜਤ ਹਨ। ਮੋਟਾਪੇ ਦੇ ਮੁੱਖ ਕਾਰਨਾਂ ਵਿਚ ਅਣਸੰਤੁਲਿਤ ਖੁਰਾਕ, ਫਾਸਟ ਫੂਡ, ਘੱਟ ਸਰੀਰਕ ਕਿਰਿਆਵਾਂ ਅਤੇ ਡਿਜ਼ੀਟਲ ਡਿਵਾਈਸਾਂ ਦਾ ਵੱਧ ਇਸਤੇਮਾਲ ਸ਼ਾਮਲ ਹੈ। ਮੋਟਾਪਾ ਬੱਚਿਆਂ ਵਿਚ ਟਾਈਪ-2 ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਡਾ. ਤਪਿੰਦਰਜੋਤ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਨੂੰ ਘੱਟੋ-ਘੱਟ 60 ਮਿੰਟ ਰੋਜ਼ਾਨਾ ਖੇਡਾਂ ਜਾਂ ਯੋਗਾ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜੰਕ ਫੂਡ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ।