ਗਣੇਸ਼ਾ ਬਸਤੀ ਸਥਿਤ ਦੁਕਾਨ ’ਚ ਹੋਈ ਚੋਰੀ
ਗਣੇਸ਼ਾ ਬਸਤੀ ਸਥਿਤ ਦੁਕਾਨ ‘ਚ ਹੋਈ ਚੋਰੀ
Publish Date: Sun, 29 Mar 2026 06:08 PM (IST)
Updated Date: Mon, 30 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੇ ਬੱਲਾਰਾਮ ਨਗਰ, ਗਲੀ ਨੰਬਰ 10-21 ਵਿਚ ਇਕ ਘਰ ’ਚ ਚੋਰੀ ਕਰਦੇ ਹੋਏ ਤਿੰਨ ਚੋਰਾਂ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਅਪਰਾਧ ਤੋਂ ਲਗਭਗ ਅੱਧੇ ਘੰਟੇ ਬਾਅਦ ਇਹ ਚੋਰ ਗਣੇਸ਼ ਬਸਤੀ ਵਿਚ ਦੁਰਗਾ ਮਾਤਾ ਮੰਦਰ ਦੇ ਨੇੜੇ ਸਥਿਤ ਪਵਨ ਗਾਰਮੈਂਟਸ ਦੁਕਾਨ ਵਿਚ ਦਾਖਲ ਹੋਏ। ਉਥੋਂ ਉਨ੍ਹਾਂ ਨੇ ਹਜ਼ਾਰਾਂ ਰੁਪਏ ਦੀ ਨਕਦੀ, ਕੱਪੜੇ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਦੇ ਅਨੁਸਾਰ ਉਸਨੂੰ ਲਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਾਰੀ ਘਟਨਾ ਦੁਕਾਨ ਦੇ ਬਾਹਰ ਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਜਿਸ ਵਿਚ ਤਿੰਨ ਅਣਪਛਾਤੇ ਨੌਜਵਾਨ ਇਕ ਮੋਟਰਸਾਈਕਲ ਤੇ ਆਏ ਅਤੇ ਦੁਕਾਨ ’ਤੇ ਲੱਗਿਆ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ। ਇਸ ਤੋਂ ਬਾਅਦ ਦੁਕਾਨ ਅੰਦਰ ਰੱਖੇ ਸਾਮਾਨ ਤੇ ਨਕਦੀ ਚੋਰੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਦੁਕਾਨ ਮਾਲਕ ਨੂੰ ਐਤਵਾਰ ਸਵੇਰੇ ਦੁਕਾਨ ਖੁੱਲ੍ਹਣ ਤੇ ਚੋਰੀ ਦਾ ਪਤਾ ਲੱਗਿਆ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।