ਗਰਭਵਤੀਆਂ ਨੂੰ ਸੰਤੁਲਿਤ ਖ਼ੁਰਾਕ ਤਕਸੀਮ
ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ
Publish Date: Sun, 29 Mar 2026 05:13 PM (IST)
Updated Date: Mon, 30 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਗੁਡਵਿਲ ਸੁਸਾਇਟੀ ਪਰਸ ਰਾਮ ਨਗਰ ਬਠਿੰਡਾ ਨੇ 25 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਰਾਮ ਨਰਾਇਣ ਮਹੇਸ਼ਵਰੀ ਨੇ ਆਪਣੇ ਹੱਥਾਂ ਨਾਲ ਆਹਾਰ ਵੰਡਿਆ। ਸੁਸਾਇਟੀ ਪ੍ਰਧਾਨ ਵਿਜੈ ਕੁਮਾਰ ਬਰੇਜਾ ਨੇ ਦੱਸਿਆ ਕਿ ਸੰਤੁਲਿਤ ਖ਼ੁਰਾਕ ਦਾ ਇਹ ਪ੍ਰੋਗਰਾਮ ਡਾ. ਮਹੇਸ਼ਵਰੀ ਦੀ ਸਿਫਾਰਸ਼ 'ਤੇ ਸ਼ੁਰੂ ਕੀਤਾ ਸੀ ਤੇ ਜੋ ਕਿ ਸਾਲਾਂ ਤੋਂ ਚਲ ਰਿਹਾ ਹੈ। ਇਸ ਮੌਕੇ ਸੰਤੁਲਿਤ ਖ਼ੁਰਾਕ ਦੇ ਨਾਲ ਮਠਿਆਈ ਵੀ ਵੰਡੀ। ਡਾ. ਜੋਤ ਰਾਮ ਜੈਨ (ਹੈਲਥ ਕੋਆਰਡੀਨੇਟਰ) ਨੇ ਮਾਂ ਅਤੇ ਬੱਚੇ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਿਲਿਵਰੀ ਹਮੇਸ਼ਾ ਹਸਪਤਾਲ ਵਿਚ ਹੀ ਕਰਵਾਉਣੀ ਚਾਹੀਦੀ ਹੈ ਅਤੇ ਬੱਚੇ ਨੂੰ ਛੇ ਮਹੀਨੇ ਤਕ ਸਿਰਫ ਮਾਂ ਦੇ ਦੁੱਧ ਦੀ ਪੋਸ਼ਣ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਡਿਲਿਵਰੀ ਤਕ ਲੇਡੀ ਡਾਕਟਰ ਤੋਂ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਗੁਡਵਿਲ ਹਸਪਤਾਲ ਵਿਚ ਇਹ ਚੈੱਕਅਪ ਮੁਫ਼ਤ ਕੀਤਾ ਜਾਂਦਾ ਹੈ। ਡਾ. ਮਹੇਸ਼ਵਰੀ ਨੇ ਆਪਣੇ ਨੇਕ ਦਿਲ ਤੋਂ 5000 ਰੁਪਏ ਸੁਸਾਇਟੀ ਨੂੰ ਦਾਨ ਦਿੱਤੇ। ਇਸ ਪ੍ਰੋਗਰਾਮ ਵਿਚ ਡਾਕਟਰ ਜੋਤ ਰਾਮ ਜੈਨ, ਕੇਆਰ ਜਿੰਦਲ (ਜਨਰਲ ਸਕੱਤਰ), ਰਮੇਸ਼ ਬਾਂਸਲ (ਵਿੱਤ ਸਕੱਤਰ), ਕ੍ਰਿਸ਼ਨ ਬਰੇਜਾ, ਆਰਸੀ ਗੁਪਤਾ (ਐਡਵੋਕੇਟ), ਸੁਰਿੰਦਰ ਗ੍ਰੋਵਰ, ਤਰਸੇਮ ਅਰੋੜਾ, ਘਨਸ਼ਿਆਮ ਗਰਗ, ਪ੍ਰੇਮ ਗੋਇਲ, ਡਾਕਟਰ ਸੁਭਾਸ਼ ਚੰਦ ਅਤੇ ਗੁਡਵਿਲ ਸਟਾਫ਼ ਨੇ ਪੂਰਾ ਸਹਿਯੋਗ ਦਿੱਤਾ। ਅੰਤ ਵਿਚ ਸਾਰੇ ਮਹਿਮਾਨਾਂ ਲਈ ਜਲਪਾਨ ਦਾ ਪ੍ਰਬੰਧ ਕੀਤਾ ਗਿਆ।