ਸਰਕਾਰੀ ਸਕੂਲ ’ਚ ਨਵੇਂ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਨਵੇਂ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ
Publish Date: Sat, 28 Mar 2026 07:00 PM (IST)
Updated Date: Sun, 29 Mar 2026 04:12 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਚ ਚਾਰ ਨਵੇਂ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿਚ ਮਾਸਟਰ ਜਗਸੀਰ ਸਿੰਘ (ਵਿਧਾਇਕ, ਹਲਕਾ ਭੁੱਚੋ ਮੰਡੀ), ਪ੍ਰਿੰਸ ਸਿੰਘ ਗੋਲਣ (ਉਪ ਚੇਅਰਮੈਨ), ਰਾਜਵਿੰਦਰ ਸਿੰਘ ਰਾਜੂ (ਬਲਾਕ ਪ੍ਰਧਾਨ), ਬਲਾਕ ਨੋਡਲ ਅਫਸਰ ਆਸ਼ੂ ਸਿੰਘ ਰਾਮਪੁਰਾ, ਗੁਰਵਿੰਦਰ ਸਿੰਘ ਬੀਐੱਮ ਤੇ ਰਸ਼ਟੀ ਮਿੱਤਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ, ਜਿਸ ਨਾਲ ਨਵੇਂ ਇੰਟਰੈਕਟਿਵ ਪੈਨਲਾਂ ਦਾ ਸਰਕਾਰੀ ਤੌਰ ‘ਤੇ ਉਦਘਾਟਨ ਹੋਇਆ। ਮਹਿਮਾਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੇਂ ਦੇ ਨਾਲ ਸਿੱਖਿਆ ਦੇ ਢੰਗਾਂ ਵਿਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ। ਆਧੁਨਿਕ ਤਕਨੀਕ ਦੇ ਸਹਾਰੇ ਵਿਦਿਆਰਥੀਆਂ ਨੂੰ ਪੜ੍ਹਾਉਣ ਨਾਲ ਉਹ ਵਿਸ਼ਿਆਂ ਵਿੱਚ ਹੋਰ ਰੁਚੀ ਦਿਖਾਉਂਦੇ ਹਨ ਅਤੇ ਸਮਝਣ ਵਿਚ ਅਸਾਨੀ ਹੁੰਦੀ ਹੈ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਦੀ ਇਸ ਉਪਰਾਲੇ ਲਈ ਭਰਪੂਰ ਪ੍ਰਸ਼ੰਸਾ ਕੀਤੀ। ਸਕੂਲ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਨੇ ਕਿਹਾ ਕਿ ਸਕੂਲ ਵਿਚ ਲਗਾਏ ਗਏ ਇਹ ਚਾਰ ਇੰਟਰੈਕਟਿਵ ਪੈਨਲ ਬੱਚਿਆਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੇ। ਇਹ ਤਕਨੀਕ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਵੀਡੀਓਜ਼, ਤਸਵੀਰਾਂ ਅਤੇ ਡਿਜ਼ੀਟਲ ਸਮੱਗਰੀ ਰਾਹੀਂ ਪਾਠ ਪੜ੍ਹਾਉਣ ਦੀ ਸਹੂਲਤ ਦੇਵੇਗੀ। ਸਮਾਗਮ ਵਿਚ ਲੈਕਚਰਾਰ ਤੇਜਵਿੰਦਰ ਸਿੰਘ, ਅਰਪਨਾ ਕੌਸ਼ਲ, ਰੇਨੂ ਬਾਲਾ, ਵੀਰਾਂਵੰਤੀ, ਪਰਮਿੰਦਰ ਸਿੰਘ (ਪੀਟੀਆਈ), ਮਹਿੰਦਰ ਪਾਲ ਸਿੰਘ, ਰਵਿੰਦਰ ਸਿੰਘ (ਡੀਪੀਈ) ਅਤੇ ਮਨਦੀਪ ਸਿੰਘ ਸਮੇਤ ਸਮੂਹ ਸਟਾਫ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।