ਅਧਿਕਾਰੀਆਂ ਨੇ ਦਿਵਿਆਂਗਾਂ ਨੂੰ ਮੁਫ਼ਤ ਵੰਡੇ ਉਪਕਰਨ
ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ ਕਰਵਾਇਆ
Publish Date: Sat, 28 Mar 2026 06:15 PM (IST)
Updated Date: Sun, 29 Mar 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਦਿਵਯਾਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਕਲਿਆਣ ਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਪ੍ਰਧਾਨ ਮੰਤਰੀ ਦਿਵਿਆਸ਼ਾ ਕੇਂਦਰ ਬਠਿੰਡਾ ਵੱਲੋਂ ਡੀਸੀ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਫ਼ਤ ਦਿਵਯਾਂਗਜਨ ਮੋਟਰਾਈਜ਼ਡ ਟਰਾਈਸਾਈਕਲ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਐਗਜ਼ੀਕਿਊਟਿਵ ਡਾਇਰੈਕਟਰ ਈਡੀ, ਆਈਓਸੀਐਲ, ਐਨਆਰਪੀਐਲ ਵੱਲੋਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀ ਬਨਾਵਟੀ ਅੰਗ ਨਿਰਮਾਣ ਨਿਗਮ (ਅਲਿਮਕੋ) ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਬਠਿੰਡਾ ਦੀ ਭਾਗੀਦਾਰੀ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ ਅਤੇ ਇਸ ਪ੍ਰੋਗਰਾਮ ਦੌਰਾਨ ਲਗਭਗ 96 ਦਿਵਯਾਂਗਜਨਾਂ ਨੂੰ ਆਈਓਸੀਐਲ, ਐਨਆਰਪੀਐਲ ਦੀ ਸੀਐਸਆਰ ਯੋਜਨਾ ਦੇ ਅੰਤਰਗਤ ਲਗਭਗ 60.00 ਲੱਖ ਕੀਮਤ ਦੀ ਲਾਗਤ ਨਾਲ 96 ਮੋਟਰਾਈਜ਼ਡ ਟਰਾਈਸਾਈਕਲ ਵੰਡੇ ਗਏ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਦੀ ਚੋਣ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ, ਅਲੀਮਕੋ ਮੋਹਾਲੀ ਵੱਲੋਂ ਈਸ਼ਵਿੰਦਰ ਸਿੰਘ, ਮੈਨੇਜਰ ਅਤੇ ਯੂਨਿਟ ਹੈੱਡ, ਅਸ਼ੋਕ ਕੁਮਾਰ ਸਾਹੁ (ਜੇਐਮ. ਪੀਐਂਡਓ.), ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਆਦਿ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।