ਪ੍ਰਾਇਮਰੀ ਸਕੂਲ ਨੂੰ ਮੈਟ ਤੇ ਦਰੀਆਂ ਭੇਟ
ਓਮ ਸੰਨਜ਼ ਫੈਕਟਰੀ ਸੰਗਤ ਵੱਲੋਂ ਸਕੂਲ ਨੂੰ ਮੈਂਟ ਤੇ ਦਰੀਆਂ ਭੇਂਟ
Publish Date: Sat, 28 Mar 2026 05:43 PM (IST)
Updated Date: Sun, 29 Mar 2026 04:09 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਫੈਕਟਰੀ ਸੰਗਤ ਵੱਲੋਂ ਪਿੰਡ ਗੁਰਥੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਟਾਟ , ਮੈਂਟ ਤੇ ਦਰੀਆਂ ਭੇਂਟ ਕੀਤੀਆਂ ਗਈਆਂ। ਫੈਕਟਰੀ ਦੇ ਡਾਇਰੈਕਟਰ ਧਰਮਪਾਲ ਸ਼ਰਮਾ ਤੇ ਸੀਨੀਅਰ ਮੈਨੇਜਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨੇੜਲੇ ਪਿੰਡ ਗੁਰਥੜੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੈਠਣ ਲਈ 15 ਛੋਟੇ ਟਾਟ, 15 ਵੱਡੇ ਮੈਂਟ ਅਤੇ10 ਦਰੀਆਂ ਭੇਂਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆਂ ਕਿ ਫੈਕਟਰੀ ਦੇ ਸੀਐੱਮਡੀ ਦੀਪ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਦਿਆਂ ਸੀਏਓ ਬਲਵੰਤ ਸਿੰਘ ਗਿੱਲ ਅਤੇ ਪ੍ਰਧਾਨ ਆਰਡੀ ਅਗਰਵਾਲ ਦੀ ਪ੍ਰੇਰਨਾ ਸਦਕਾ ਫੈਕਟਰੀ ਵੱਲੋਂ ਇਲਾਕੇ ਦੇ ਪਿੰਡਾਂ ਵਿਚ ਲਗਾਤਾਰ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸੇ ਕੜੀ ਦੇ ਤਹਿਤ ਚਲਦਿਆਂ ਪਿੰਡ ਗੁਰਥੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਟਾਟ, ਮੈਂਟ ਤੇ ਦਰੀਆਂ ਭੇਂਟ ਕੀਤੀਆਂ ਗਈਆਂ ਹਨ। ਇਸ ਮੌਕੇ ਪਿੰਡ ਦੇ ਸਰਪੰਚ ਕਾਲਾ ਸਿੰਘ, ਸਾਬਕਾ ਮੈਂਬਰ, ਸੁਖਦੇਵ ਸਿੰਘ,ਪੰਚ ਗੁਰਤੇਜ ਸਿੰਘ, ਪ੍ਰਧਾਨ ਧੀਰਾ ਸਿੰਘ, ਬੂਟਾ ਸਿੰਘ, ਬਿੰਦਰ ਸਿੰਘ, ਬਲਵੀਰ ਸਿੰਘ ਮੈਂਬਰ, ਸਕੂਲ ਦੇ ਅਧਿਆਪਕ ਉਪਿੰਦਰ ਸਿੰਘ, ਸੁਰਿੰਦਰ ਕੁਮਾਰ, ਨੇ ਫੈਕਟਰੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।