ਪ੍ਰਾਇਮਰੀ ਸਮਾਰਟ ਸਕੂਲ ’ਚ ਹੋਈ ਮਾਪੇ-ਅਧਿਆਪਕ ਮਿਲਣੀ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
Publish Date: Sat, 28 Mar 2026 05:41 PM (IST)
Updated Date: Sun, 29 Mar 2026 04:09 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਿੱਖਿਆਂ ਕ੍ਰਾਂਤੀ ਮੈਗਾ ਮਾਪੇ-ਅਧਿਆਪਕ ਮਿਲਣੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਗਤਾ ਭਾਈ (ਪਿੰਡ) ਵਿਖੇ ਕੀਤੀ ਗਈ। ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਜਲਾਲ ਨੇ ਮੈਗਾ ਪੀਟੀਐੱਮ ਵਿਚ ਸੰਪੂਰਨ ਪ੍ਰਗਤੀ ਰਿਪੋਰਟ ਕਾਰਡ, ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖਲੇ ਸਬੰਧੀ ਅਤੇ ਬੱਚੇ ਦੀ ਬੇਹਤਰੀ ਲਈ ਮਾਤਾ-ਪਿਤਾ ਦੀ ਭਾਗੀਦਾਰੀ ਸਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਘਾਰੂ, ਅਧਿਆਪਕਾਂ ਕਮਲਜੀਤ ਕੌਰ, ਪਰਮਜੀਤ ਕੌਰ, ਸੰਦੀਪ ਰਾਣੀ, ਮਨਜੀਤ ਕੌਰ, ਮਨਵੀਰ ਕੌਰ, ਬਲਵਿੰਦਰ ਕੌਰ, ਗੀਤਾਂ ਰਾਣੀ, ਆਂਗਣਵਾੜੀ ਵਰਕਰ ਸੁਖਵਿੰਦਰ ਕੌਰ, ਜਗਦੀਸ਼ ਕੌਰ, ਮੂਰਤੀ ਕੌਰ ਅਤੇ ਬਲਜੀਤ ਕੌਰ ਆਦਿ ਹਾਜ਼ਰ ਸਨ।