ਡੀਏਵੀ ਕਾਲਜ ‘ਚ ਰਾਸ਼ਟਰੀ ਸੈਮੀਨਾਰ ਕਰਵਾਇਆ
ਡੀਏਵੀ ਕਾਲਜ ‘ਚ ਵੂਮੈਨ ਸੇਫਟੀ ਐਟ ਵਰਕਪਲੇਸ ਰਾਸ਼ਟਰੀ ਸੈਮੀਨਾਰ ਕਰਵਾਇਆ
Publish Date: Sat, 28 Mar 2026 05:34 PM (IST)
Updated Date: Sun, 29 Mar 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਦੇ ਸਟੂਡੈਂਟ ਵੈਲਫੇਅਰ ਵਿਭਾਗ ਵੱਲੋਂ ਆਈਸੀਐਸਐਸਆਰ ਨਾਰਥ-ਵੈਸਟਰਨ ਰੀਜ਼ਨਲ ਸੈਂਟਰ ਦੀ ਸਹਿਯੋਗੀ ਸਪਾਂਸਰਸ਼ਿਪ ਹੇਠ “ਵੂਮੈਨ ਸੇਫਟੀ ਐਟ ਵਰਕਪਲੇਸ” ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਲਗਭਗ 200 ਡੈਲੀਗੇਟਸ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾ ਸੁਰੱਖਿਆ ਇਕ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਇਸ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਨੇ ਮਹਿਲਾਵਾਂ ਨੂੰ ਨੌਕਰੀ ਸਮੇਂ ਰੁਜ਼ਗਾਰ ਕਰਾਰ ਤੇ ਐਗਰੀਮੈਂਟ ਸਾਈਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਣ। ਸੈਸ਼ਨਾਂ ਵਿਚ ਪ੍ਰੋ. ਰਾਜੇਸ਼ ਗਿੱਲ, ਡਾ. ਨਿਰਦੋਸ਼ ਕੌਰ ਗਿੱਲ, ਡਾ. ਪੁਨੀਤ ਪਾਠਕ ਅਤੇ ਡਾ. ਰੀਮਾਂਸ਼ੂ ਬਾਂਸਲ ਨੇ ਜੈਂਡਰ ਸਟੀਰੀਓਟਾਈਪਿੰਗ, ਸੈਕਸੁਅਲ ਹਰਾਸਮੈਂਟ, ਕਾਰਜ-ਥਾਂ ਸੁਰੱਖਿਆ ਅਤੇ ਸਨਮਾਨ-ਆਧਾਰਿਤ ਸੱਭਿਆਚਾਰ ਬਾਰੇ ਚਰਚਾ ਕੀਤੀ। ਵਿਦਿਆਰਥੀਆਂ ਲਈ ਪੋਸਟਰ ਅਤੇ ਪੇਪਰ ਪ੍ਰੈਜ਼ੇਂਟੇਸ਼ਨ ਮੁਕਾਬਲੇ ਕਰਵਾਏ ਹੋਏ। ਸੈਮੀਨਾਰ ਮਹਿਲਾਵਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਅਤੇ ਰਾਸ਼ਟਰੀ ਪੱਧਰ ‘ਤੇ ਚਰਚਾ ਦਾ ਇਕ ਮਹੱਤਵਪੂਰਣ ਮੋੜ ਸਾਬਤ ਹੋਇਆ।