ਬਾਬਾ ਮੋਨੀ ਕਾਲਜ ’ਚ ਦੰਦਾਂ ਦਾ ਜਾਂਚ ਕੈਂਪ ਲਾਇਆ
ਬਾਬਾ ਮੋਨੀ ਜੀ ਕਾਲਜ ਵਿਖੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ
Publish Date: Sat, 28 Mar 2026 05:00 PM (IST)
Updated Date: Sun, 29 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਕਾਲਜ਼ਿਜ, ਲਹਿਰਾ ਮੁਹੱਬਤ (ਬਠਿੰਡਾ) ਵਿਚ ਆਦੇਸ਼ ਯੂਨੀਵਰਸਿਟੀ ਦੇ ਪਬਲਿਕ ਹੈਲਥ ਡੈਂਟਿਸਟਰੀ ਵਿਭਾਗ ਵੱਲੋਂ ਇਕ ਦੰਦਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਸਿਹਤ ਸਬੰਧੀ ਜਾਣਕਾਰੀ ਦਿੱਤੀ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮੌਖਿਕ ਸਿਹਤ ਬਾਰੇ ਜਾਗਰੂਕ ਕੀਤਾ ਗਿਆ ਤੇ ਦੰਦਾਂ ਦੀ ਸਫ਼ਾਈ ਨਾਲ ਸਬੰਧਤ ਸਹੀ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਹਰਸ਼ ਨੇ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੇ ਕੈਂਪ ਸਿਹਤ ਸਬੰਧੀ ਜਾਗਰੂਕਤਾ ਲਈ ਬਹੁਤ ਹੀ ਜ਼ਰੂਰੀ ਹਨ ਤੇ ਸਮਾਜ ਵਿਚ ਨਿਯਮਿਤ ਤੌਰ ’ਤੇ ਇਸ ਤਰ੍ਹਾਂ ਦੇ ਕੈਂਪ ਕਰਵਾਉਣੇ ਚਾਹੀਦੇ ਹਨ। ਕਾਲਜ ਪ੍ਰਿੰਸੀਪਲ ਡਾ. ਰਜਨੀ ਚੌਧਰੀ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਕੈਂਪ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।