ਐੱਸਐੱਸਡੀ ਗਰਲਜ਼ ਕਾਲਜ ’ਚ ਤਿੰਨ ਦਿਨਾ ਵਰਕਸ਼ਾਪ ਲਾਈ
ਐੱਸਐੱਸਡੀ ਗਰਲਜ਼ ਕਾਲਜ ਵਿਚ ਤਿੰਨ ਦਿਨਾਂ ਵਰਕਸ਼ਾਪ ਲਗਾਈ
Publish Date: Sat, 28 Mar 2026 04:58 PM (IST)
Updated Date: Sun, 29 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਵਿਚ ਫੇਵਿਕ੍ਰਿਲ ਪਿਡਿਲਾਈਟ ਇੰਡਸਟ੍ਰੀਜ਼ ਦੇ ਸਹਿਯੋਗ ਨਾਲ ਲਿੱਪਨ ਆਰਟ, ਟਾਈ ਐਂਡ ਡਾਈ ਤੇ ਬਲਾਕ ਪ੍ਰਿੰਟਿੰਗ ’ਤੇ ਤਿੰਨ ਦਿਨਾਂ ਦੀ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਹੋਮ ਮੈਨੇਜਮੈਂਟ, ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਹੇਠ ਲਗਾਈ ਗਈ, ਜਿਸ ਵਿਚ ਭਾਵਨਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਰਵਾਇਤੀ ਅਤੇ ਆਧੁਨਿਕ ਟੈਕਸਟਾਈਲ ਤੇ ਕ੍ਰਾਫਟ ਤਕਨੀਕਾਂ ਬਾਰੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ। ਇਸ ਮੌਕੇ ਲਗਭਗ 100 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਸੁੰਦਰ ਅਤੇ ਨਵੇਂ ਡਿਜ਼ਾਈਨਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਾਲਜ ਪ੍ਰਬੰਧਨ ਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਭਾਗ ਮੁਖੀ ਨੇਹਾ ਭੰਡਾਰੀ ਤੇ ਅਸਿਸਟੈਂਟ ਪ੍ਰੋਫੈਸਰ ਡਾ. ਜੋਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ।