ਸ਼੍ਰੀ ਰਾਮ ਨੌਮੀ ਸਬੰਧੀ ਸ਼ਰਧਾਲੂਆਂ ਨੇ ਕੱਢੀ ਪ੍ਰਭਾਤ ਫੇਰੀ
ਰਾਮ ਨੌਵੀਂ ਦੇ ਸਬੰਧ 'ਚ ਸ਼ਰਧਾਲੂਆਂ ਨੇ ਕੱਢੀ ਪ੍ਰਭਾਤ ਫੇਰੀ
Publish Date: Sat, 28 Mar 2026 04:51 PM (IST)
Updated Date: Sun, 29 Mar 2026 04:06 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸ੍ਰੀ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਦਿਆਂ ਸ੍ਰੀ ਸਨਾਤਨ ਧਰਮਸ਼ਾਲਾ ਮੰਦਰ ਕਮੇਟੀ ਵੱਲੋਂ ਮੌੜ ਮੰਡੀ ਦੀਆਂ ਧਾਰਮਿਕ ਸੰਸਥਾਵਾਂ ਅਤੇ ਮੌੜ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸਨਾਤਨ ਧਰਮਸ਼ਾਲਾ ਮੰਦਰ ਤੋਂ ਪ੍ਰਭਾਤ ਫੇਰੀ ਬੜੀ ਧੂਮਧਾਮ ਨਾਲ ਕੱਢੀ ਗਈ। ਇਸ ਦੀ ਸ਼ੁਰੂਆਤ ਜੋਤੀ ਜਗਾ ਕੇ ਅਤੇ ਨਾਰੀਅਲ ਭੰਨ ਕੇ ਕੀਤੀ ਗਈ, ਜਿਸ ਵਿਚ ਸੰਗਤ ਦਾ ਉਤਸ਼ਾਹ ਦੇਖਣਯੋਗ ਸੀ। ਇਸ ਦੌਰਾਨ ਸ਼੍ਰੀ ਰਾਮ ਜੀ ਦੇ ਭਜਨ ਗਾਏ ਤੇ ਪੂਰਾ ਮੌੜ ਸ਼ਹਿਰ ਰਾਮ ਨਾਮ ਦੀ ਗੂੰਜ ਨਾਲ ਭਗਤੀ ਸਾਗਰ ਵਿਚ ਡੁੱਬ ਗਿਆ। ਜਿਵੇਂ-ਜਿਵੇਂ ਹੋਰ ਲੋਕ ਜੁੜਦੇ ਗਏ, ਪ੍ਰਭਾਤ ਫੇਰੀ ਦਾ ਆਕਾਰ ਵਧਦਾ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਸੰਜੇ ਸ਼ਾਸਤਰੀ ਨੇ ਦੱਸਦਿਆਂ ਕਿਹਾ ਕਿ ਰਾਮ ਨੌਮੀ ਦੇ ਸੰਬੰਧ ਵਿਚ ਰਾਮਾਇਣ ਪਾਠ ਦੇ ਭੋਗ ਪਾਏ ਜਾਣਗੇ। ਸ਼੍ਰੀ ਰਾਮ ਨੌਮੀ ਦੀ ਪਾਵਨ ਪ੍ਰਭਾਤ ਫੇਰੀ ’ਚ ਸਭ ਭਗਤਾਂ ਦਾ ਦਿਲੋਂ ਸਵਾਗਤ ਕਰਨ ਮੌਕੇ ਪ੍ਰਧਾਨ ਵਰਿੰਦਰ ਕੁਮਾਰ ਬੋਘਾ, ਭਾਰਤ ਭੂਸ਼ਨ, ਪੂਜਾ ਰਾਣੀ, ਸਰੋਜ ਰਾਣੀ, ਵੰਦਨਾ ਮੈਡਮ, ਸੀਤਾ ਰਾਣੀ, ਤਰਸੇਮ ਚੰਦ, ਡਾ. ਵਿਪਿਨ ਚੰਦਰ,ਡਾ ਸਵਰਣ ਪ੍ਰਕਾਸ਼, ਐਡਵੋਕੇਟ ਭਾਰਤ ਭੂਸ਼ਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ, ਕ੍ਰਿਸ਼ਨ ਪਟੇਲ ਆਦਿ ਹਾਜ਼ਰ ਸਨ।