ਔਰਤ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ
ਔਰਤ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ
Publish Date: Sat, 28 Mar 2026 04:40 PM (IST)
Updated Date: Sun, 29 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਥਾਣਾ ਸਦਰ ਪੁਲਿਸ ਬਠਿੰਡਾ ਨੇ ਅਮਰੀਕਾ ਵਿਚ ਰਹਿ ਰਹੀ ਇਕ ਔਰਤ ਖ਼ਿਲਾਫ਼ ਆਪਣੀ ਮਾਂ ਨੂੰ ਮਾਨਸਿਕ ਤੌਰ 'ਤੇ ਤੰਗ ਪਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਏਕਮਨੂਰ ਸਿੰਘ ਵਾਸੀ ਤਿਉਣਾ ਨੇ ਦੱਸਿਆ ਕਿ ਉਸਦੀ ਭੈਣ ਕੰਵਲਜੀਤ ਕੌਰ ਦਾ ਵਿਆਹ ਲਗਭਗ 19 ਸਾਲ ਪਹਿਲਾਂ ਅਮਰੀਕਾ ’ਚ ਹੋਇਆ ਸੀ। ਵਿਆਹ ਤੋਂ ਬਾਅਦ ਕਵਲਜੀਤ ਕੌਰ ਨੇ ਆਪਣੀ ਮਾਂ ਬਲਵੀਰ ਕੌਰ (68) ਨੂੰ ਵਾਰ-ਵਾਰ ਫ਼ੋਨ ਕਰਕੇ ਜੱਦੀ ਜ਼ਮੀਨ ਵੇਚਣ ਤੇ ਪੈਸੇ ਭੇਜਣ ਲਈ ਦਬਾਅ ਪਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਬਲਵੀਰ ਕੌਰ ਜ਼ਮੀਨ ਵੇਚਣ ਦੇ ਹੱਕ ਵਿਚ ਨਹੀਂ ਸੀ, ਪਰ ਆਪਣੀ ਧੀ ਦੇ ਵਾਰ-ਵਾਰ ਦਬਾਅ ਅਤੇ ਬਹਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗੀ। ਇਸੇ ਪਰੇਸ਼ਾਨੀ ਕਾਰਨ ਉਸਦੀ ਮੌਤ ਹੋ ਗਈ। ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਦੋਸ਼ੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।