ਮਾਈਸਰਖਾਨਾ ਲਈ ਸ਼ਰਧਾਲੂਆਂ ਵੱਲੋਂ ਪੈਦਲ ਯਾਤਰਾ ਸ਼ੁਰੂ
ਰਾਮਾ ਮੰਡੀ ਤੋਂ ਮਾਈਸਰਖਾਨਾ ਲਈ ਸ਼ਰਧਾਲੂਆਂ ਵੱਲੋਂ ਪੈਦਲ ਯਾਤਰਾ ਸ਼ੁਰੂ
Publish Date: Sat, 28 Mar 2026 04:31 PM (IST)
Updated Date: Sun, 29 Mar 2026 04:03 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾ ਮੰਡੀ : ਧਾਰਮਿਕ ਆਸਥਾ ਅਤੇ ਅਟੱਲ ਵਿਸ਼ਵਾਸ ਦੇ ਪ੍ਰਗਟਾਵਾ ਵਜੋਂ ਰਾਮਾ ਮੰਡੀ ਤੋਂ ਮਾਤਾ ਦੇ ਦਰਬਾਰ ਮਾਈਸਰਖਾਨਾ ਲਈ ਸ਼ਰਧਾਲੂਆਂ ਵੱਲੋਂ ਪੈਦਲ ਯਾਤਰਾ ਬੜੀ ਸ਼ਰਧਾ ਨਾਲ ਸ਼ੁਰੂ ਹੋਈ। ਇਸ ਪਵਿੱਤਰ ਯਾਤਰਾ ਵਿਚ ਗਗਨ ਖੁਰਮੀ, ਕਾਕਾ ਕਾਲੜਾ, ਪਵਨ, ਕਾਲਾਰਾਮ, ਵਿਜੇ, ਜੀਤ ਕੁਮਾਰ, ਮਨੋਜ ਕੁਮਾਰ, ਵੀਰਭਾਨ, ਜੋਨੀ, ਵਿਸ਼ਾਲ ਸਮੇਤ ਹੋਰ ਕਈ ਸ਼ਰਧਾਲੂਆਂ ਨੇ ਹਿੱਸਾ ਲਿਆ। ਯਾਤਰਾ ਦੀ ਸ਼ੁਰੂਆਤ ਸਵੇਰੇ ਧਾਰਮਿਕ ਜੈਕਾਰਿਆਂ ਅਤੇ ਮਾਤਾ ਦੇ ਗੁਣਗਾਨ ਨਾਲ ਕੀਤੀ ਗਈ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸਥਾਨਕ ਲੋਕਾਂ ਵੱਲੋਂ ਯਾਤਰੀਆਂ ਲਈ ਪਾਣੀ, ਚਾਹ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਯਾਤਰੀ ਗਗਨ ਖੁਰਮੀ ਨੇ ਦੱਸਿਆ ਕਿ ਮਾਤਾ ਦਾ ਦਰਬਾਰ ਉਨ੍ਹਾਂ ਲਈ ਬਹੁਤ ਪਵਿੱਤਰ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਇਲਾਕੇ ਦੇ ਲੋਕਾਂ ਨੇ ਵੀ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿੱਚ, ਸ਼ਰਧਾਲੂ ਮਾਤਾ ਦੇ ਦਰਬਾਰ ਵਿਚ ਪਹੁੰਚ ਕੇ ਮੱਥਾ ਟੇਕਣਗੇ ਤੇ ਆਪਣੀਆਂ ਮਨੋਕਾਮਨਾਵਾਂ ਲਈ ਅਰਦਾਸ ਕਰਨਗੇ।