ਕਿਸਾਨ ਯੂਨੀਅਨ ਕ੍ਰਾਤੀਕਾਰੀ ਨੇ ਚੁਣੀ ਨਵੀ ਜ਼ਿਲ੍ਹਾ ਇਕਾਈ
ਕਿਸਾਨ ਯੂਨੀਅਨ ਕ੍ਰਾਤੀਕਾਰੀ ਦਾ ਹੋਇਆ ਚੋਣ ਇਜਲਾਸ, ਨਵੀ ਜ਼ਿਲ੍ਹਾ ਇਕਾਈ ਦੀ ਹੋਈ ਚੌਣ
Publish Date: Fri, 27 Mar 2026 06:01 PM (IST)
Updated Date: Sat, 28 Mar 2026 04:06 AM (IST)

ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜ਼ਿਲ੍ਹਾ ਬਠਿੰਡਾ ਦੀ ਨਵੀਂ ਚੋਣ ਇਜਲਾਸ ਪਿੰਡ ਮਹਿਰਾਜ ਦੇ ਗੁਰਦੁਆਰਾ ਸਾਹਿਬ ਫਲਹੀਆ ਵਾਲਾ ਵਿਖੇ ਕਰਵਾਈ। ਇਸ ਇਜਲਾਸ ’ਚ ਪੁਰਾਣੀ ਜ਼ਿਲ੍ਹਾ ਇਕਾਈ ਨੂੰ ਭੰਗ ਕਰਕੇ ਨਵੀਂ ਜ਼ਿਲ੍ਹਾ ਇਕਾਈ ਚੁਣੀ ਗਈ। ਚੋਣ ਦੌਰਾਨ ਜ਼ਿਲ੍ਹਾ ਪ੍ਰਧਾਨ ਪ੍ਰਸੋਤਮ ਸਿੰਘ ਵੱਲੋਂ ਜ਼ਿਲ੍ਹਾ ਇਕਾਈ ਨੂੰ ਨਵੇਂ ਸਿਰੇ ਤੋਂ ਚਲਾਉਣ ਤੇ ਕਿਸਾਨੀ ਮੰਗਾਂ ਲਈ ਲੜਨ ਦੀ ਰੂਪ-ਰੇਖਾ ਸਾਂਝੀ ਕੀਤੀ। ਚੇਅਰਮੈਨ ਸੁਰਜੀਤ ਸਿੰਘ ਫੂਲ, ਜਰਨਲ ਸਕੱਤਰ ਪੰਜਾਬ ਬੀਬੀ ਸੁਖਵਿੰਦਰ ਕੌਰ, ਖ਼ਜ਼ਾਨਚੀ ਕਰਮਜੀਤ ਸਿੰਘ ਭਗਤਾ ਤੇ ਹੋਰ ਸੀਨੀਅਰ ਆਗੂਆਂ ਨੇ ਪਿਛਲੇ ਤਿੰਨ ਸਾਲ ਦੀਆਂ ਪ੍ਰਾਪਤੀਆਂ ਤੇ ਜ਼ਿਲ੍ਹਾ ਖ਼ਜ਼ਾਨਚੀ ਦੇ ਆਮਦਨ-ਖਰਚ ਦੀ ਜਾਣਕਾਰੀ ਵੀ ਦਿੱਤੀ। ਨਵੀਂ ਚੋਣ ਦੇ ਨਤੀਜੇ ਅਨੁਸਾਰ ਪ੍ਰਸੋਤਮ ਸਿੰਘ ਮਹਿਰਾਜ ਨੂੰ ਜ਼ਿਲ੍ਹਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਡਿੱਖ, ਸੀਨੀਅਰ ਮੀਤ ਪ੍ਰਧਾਨ ਦਰਸਨ ਸਿੰਘ ਢਿੱਲੋਂ, ਜਰਨਲ ਸਕੱਤਰ ਕੁਲਜਿੰਦਰ ਸਿੰਘ, ਖਜਾਨਚੀ ਕਰਮਜੀਤ ਸਿੰਘ ਭਗਤਾ ਤੇ ਗੁਰਜੰਟ ਸਿੰਘ ਰਾਮਪੁਰਾ, ਨਿਰੰਜਨ ਸਿੰਘ ਵੈਦ, ਮੱਖਣ ਸਿੰਘ ਫੂਲ, ਗੁਰਮੀਤ ਸਿੰਘ ਢਿਪਾਲੀ, ਗੋਰਾ ਸਿੰਘ, ਦਵਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਜੰਡਾ ਵਾਲਾ, ਚਾਨਣ ਸਿੰਘ, ਗੁਰਪ੍ਰੀਤ ਸਿੰਘ ਢੱਡੇ ਆਦਿ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖ ਕੇ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਦਾ ਸਾਹਮਣਾ ਨਾ ਹੋਵੇ, ਇਸ ਗੱਲ ਦਾ ਵਾਅਦਾ ਕੀਤਾ।