ਕੁੱਟਮਾਰ ਦੇ ਦੋਸ਼ ’ਚ ਚਾਰ ਜਣੇ ਨਾਮਜ਼ਦ
ਕੁੱਟਮਾਰ ਦੇ ਦੋਸ਼ ਵਿਚ ਚਾਰ ਵਿਅਕਤੀ ਨਾਮਜ਼ਦ
Publish Date: Fri, 27 Mar 2026 04:33 PM (IST)
Updated Date: Sat, 28 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੈਨਾਲ ਕਲੋਨੀ ਪੁਲਿਸ ਨੇ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਆਰਤੀ ਵਾਸੀ ਜਨਤਾ ਨਗਰ ਨੇ ਦੱਸਿਆ ਕਿ 24 ਮਾਰਚ ਨੂੰ ਮੁਲਜ਼ਮ ਜਸਕਰਨ ਸਿੰਘ, ਕਰਨ ਗੋਲਾ, ਵਿਸ਼ ਕੁਮਾਰ ਅਤੇ ਆਦਿੱਤਿਆ ਵਾਸੀਆਨ ਜਨਤਾ ਨਗਰ ਨੇ ਪੁਰਾਣੀ ਰਜਿੰਸ਼ ਤਹਿਤ ਉਸ ਦੇ ਭਰਾ ਰਾਹੁਲ ਦੀ ਕੁੱਟਮਾਰ ਕੀਤੀ। ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪ੍ਰੰਤੂ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।