264ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ ਲਾਇਆ
ਜਲਾਲ ਵਿਖੇ 264ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ ਲਾਇਆ
Publish Date: Wed, 25 Mar 2026 05:06 PM (IST)
Updated Date: Thu, 26 Mar 2026 04:02 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ 264ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ ਲਗਾਇਆ। ਇਸ ਕੈਂਪ ਦਾ ਉਦਘਾਟਨ ਸੁਆਮੀ ਬ੍ਰਹਮ ਮੁਨੀ ਨੇ ਕਰ-ਕਮਲਾਂ ਨਾਲ ਕੀਤਾ, ਜਿਸ ਵਿੱਚ ਲਗਭਗ 515 ਯੋਗ ਮਰੀਜ਼ਾਂ ਦੇ ਮੁਫਤ ਲੈਂਜ ਪਾਉਣ ਲਈ ਚੋਣ ਕੀਤੀ ਗਈ। ਇਸ ਮੌਕੇ ਬਾਬਾ ਗੰਗਾ ਰਾਮ ਨੇ ਜਾਣਕਾਰੀ ਦਿੱਤੀ ਕਿ ਉੱਚ ਕੋਟੀ ਦੇ ਡਾਕਟਰ ਰਵੀਕਾਂਤ ਬਮੋਤਰਾ ਐੱਮਐੱਸਆਈ ਸਰਜਨ, ਡਾ. ਮਿਨਾਕਸ਼ੀ ਸਿੰਧੂ ਐੱਮਐੱਸਆਈ ਸਰਜਨ ਵੱਲੋਂ 1130 ਮਰੀਜਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿਤੀਆਂ ਗਈਆਂ ਅਤੇ ਆਪ੍ਰੇਸ਼ਨ ਯੋਗ 515 ਮਰੀਜਾਂ ਦੇ ਮੁਫਤ ਲੈਂਜ ਪਾਉਣ ਲਈ ਚੋਣ ਕੀਤੀ ਗਈ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਸਮੇਂ ਹਸਪਤਾਲ ਦਾ ਸਮੁੱਚਾ ਸਟਾਫ ਹਾਜਰ ਸੀ।