ਗੁਰੂ ਕਾਸ਼ੀ ਸਕੂਲ ਦੇ ਬੱਚਿਆਂ ਨੇ ਪਿਕਨਿਕ ਦਾ ਮਾਣਿਆ ਅਨੰਦ
ਗੁਰੂ ਕਾਸ਼ੀ ਸਕੂਲ ਦੇ ਬੱਚਿਆਂ ਨੇ ਪਿਕਨਿਕ ਦਾ ਅਨੰਦ ਮਾਣਿਆ
Publish Date: Wed, 25 Mar 2026 05:03 PM (IST)
Updated Date: Thu, 26 Mar 2026 04:02 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਵਿਖੇ ਛੋਟੇ ਬੱਚਿਆਂ ਲਈ ਸਕੂਲ ਕੈਂਪਸ ’ਚ ਇਕ ਦਿਨਾ ਪਿਕਨਿਕ ਦਾ ਪ੍ਰਬੰਧ ਕੀਤਾ, ਜਿਸ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ, ਇਲੈਕਟ੍ਰਿਕ ਟ੍ਰੇਨ, ਪੈਂਡੋਲਮ, ਗਲੋਬ ਰਾਇਡ, ਬੋਟਿੰਗ, ਕਮਾਂਡੋ ਨੈਟ, ਬ੍ਰਹਮਾ ਬ੍ਰਿਜ ਆਦਿ ਲੱਗੇ ਹੋਏ ਸਨ। ਕਾਰਟੂਨ ਦੇ ਰੂਪ ’ਚ ਬਣੇ ਹੋਏ ਪਾਤਰਾਂ ਨੇ ਬੱਚਿਆਂ ਨਾਲ ਖੂਬ ਮਸਤੀ ਕੀਤੀ। ਪਿਕਨਿਕ ਗਰਾਉਂਡ ’ਚ ਮਿਊਜ਼ਿਕ ਸਿਸਟਮ ਉੱਪਰ ਬੱਚਿਆਂ ਨੇ ਨੱਚ-ਟੱਪ ਕੇ ਖੂਬ ਅਨੰਦ ਮਾਣਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਕਿਹਾ ਕਿ ਇਨ੍ਹਾਂ ਦਿਨਾਂ ’ਚ ਬੱਚੇ ਪੜ੍ਹਾਈ ਦੇ ਬੋਝ ਤੋਂ ਥੋੜ੍ਹਾ ਮੁਕਤ ਹੁੰਦੇ ਹਨ, ਕਿਉਂਕਿ ਇਨ੍ਹਾਂ ਦਿਨਾਂ ’ਚ ਵਿਦਿਆਰਥੀਆਂ ਦੇ ਸਾਲਾਨਾ ਪੇਪਰ ਹੋ ਚੁੱਕੇ ਹੁੰਦੇ ਹਨ। ਇਸੇ ਲਈ ਪਿਕਨਿਕ ਦਾ ਸਮਾਂ ਇਹ ਚੁਣਿਆ ਗਿਆ, ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਬੋਝ ਤੋਂ ਸਕੂਨ ਭਰੇ ਮਾਹੌਲ ’ਚ ਪਿਕਨਿਕ ਦਾ ਅਨੰਦ ਮਾਣ ਸਕਣ। ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਜ਼ਿਆਦਾ ਲੰਮੇ ਸਫਰ ਤੋਂ ਬਚਾਉਣ ਖ਼ਾਤਰ ਸਕੂਲ ਵਿਚ ਹੀ ਬਹੁਤ ਵਧੀਆ ਢੰਗ ਨਾਲ ਪਿਕਨਿਕ ਦਾ ਕਰਵਾਇਆ ਹੈ, ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਸਮੱਸਿਆ ਤੇ ਡਰ ਤੋਂ ਖੇਡ ਕੁੱਦ ਕੇ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਨਾਲ ਵਿੱਦਿਅਕ ਸੈਸ਼ਨ 2026-27 ਲਈ ਖੁਸ਼ੀ-ਖੁਸ਼ੀ ਸਕੂਲ ਆਉਣ ਲਈ ਤਿਆਰ ਹੋਣ। ਇਸ ਸਮੇਂ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੌਸ਼ਟਿਕ ਤੇ ਸੰਤੁਲਿਤ ਰਿਫਰੈਸ਼ਮੈਂਟ ਵੀ ਦਿੱਤੀ ਗਈ। ਅੰਤ ’ਚ ਇਹ ਪਿਕਨਿਕ ਵਿਦਿਆਰਥੀਆਂ ਲਈ ਇਕ ਯਾਦਗਾਰੀ ਪਿਕਨਿਕ ਹੋ ਨਿਬੜੀ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦਾ ਸਟਾਫ ਵੀ ਮੌਜੂਦ ਸੀ।