ਪ੍ਰਾਪਰਟੀ ਟੈਕਸ 10 ਫ਼ੀਸਦੀ ਪਨੈਲਟੀ ਨਾਲ 31 ਮਾਰਚ ਤਕ ਜਮ੍ਹਾਂ ਕਰਵਾਓ
ਪ੍ਰਾਪਰਟੀ ਟੈਕਸ 10 ਫ਼ੀਸਦੀ ਪਨੈਲਟੀ ਨਾਲ ਜਮ੍ਹਾਂ ਕਰਵਾਉਣ ਦੀ ਆਖ਼ਰੀ 31 ਮਾਰਚ
Publish Date: Wed, 25 Mar 2026 04:29 PM (IST)
Updated Date: Thu, 26 Mar 2026 03:59 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਕਮਿਸ਼ਨਰ ਮੈਡਮ ਕੰਚਨ ਨੇ ਦੱਸਿਆ ਕਿ ਸਾਲ 2025-26 ਦਾ ਪ੍ਰਾਪਰਟੀ ਟੈਕਸ 10 ਫ਼ੀਸਦੀ ਪੈਨਲਟੀ ਨਾਲ ਜਮ੍ਹਾਂ ਕਰਵਾਉਣ ਦੀ ਆਖ਼ਰੀ 31 ਮਾਰਚ 2026 ਹੈ। ਉਨ੍ਹਾਂ ਦੱਸਿਆ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ 31 ਮਾਰਚ 2026 ਦਿਨ ਮੰਗਲਵਾਰ (ਸਰਕਾਰੀ ਛੁੱਟੀ ਵਾਲੇ ਦਿਨ) ਨੂੰ ਆਮ ਦਿਨਾਂ ਵਾਂਗ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਦਫਤਰ ਖੁੱਲ੍ਹਾ ਰੱਖਿਆ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਤੈਅ ਮਿਤੀ ਤੋਂ ਪਹਿਲਾਂ-ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਜਾਵੇ।