ਰਾਮਾਂ ਮੰਡੀ ਵਿਚ ਸ਼ਹੀਦੀ ਦਿਹਾੜਾ ਮਨਾਇਆ
ਰਾਮਾਂ ਮੰਡੀ ਵਿਚ ਸ਼ਹੀਦੀ ਦਿਹਾੜਾ ਮਨਾਇਆ
Publish Date: Tue, 24 Mar 2026 06:06 PM (IST)
Updated Date: Wed, 25 Mar 2026 04:05 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਰਾਮਾਂ ਮੰਡੀ ਦੇ ਦਿ ਰਾਮਾਂ ਸਹਾਰਾ ਵੈਲਫੇਅਰ ਕਲੱਬ ਵੱਲੋਂ ਰੇਲਵੇ ਸਟੇਸ਼ਨ ‘ਤੇ ਸਥਿਤ ਸਹਾਰਾ ਲੰਗਰ ਵਿਖੇ ਇਕ ਭਾਵੁਕ ਅਤੇ ਗੌਰਵਮਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਬੇਮਿਸਾਲ ਕੁਰਬਾਨੀ ਨੂੰ ਨਮਨ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ’ਚ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀਆਂ, ਰਾਜਨੀਤਿਕ ਆਗੂਆਂ ਅਤੇ ਵਪਾਰ ਮੰਡਲ ਦੇ ਮੈਂਬਰਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਹਾਜ਼ਰੀਨ ਵੱਲੋਂ ਸ਼ਹੀਦਾਂ ਦੀ ਯਾਦ ’ਚ ਫੁੱਲਮਾਲਾਵਾਂ ਅਰਪਿਤ ਕੀਤੀਆਂ ਗਈਆਂ ਤੇ ਦੇਸ਼ਭਗਤੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਨੇ ਆਪਣੇ ਸੰਬੋਧਨਾਂ ਵਿਚ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸੋਚ, ਹਿੰਮਤ ਅਤੇ ਬਲੀਦਾਨ ਸਦਾ ਹੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਰਹਿਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ਹੀਦਾਂ ਦੇ ਆਦਰਸ਼ਾਂ ‘ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਅਰੁਣ ਕੁਮਾਰ (ਕਾਦੀ ਚੱਠਾ) ਪ੍ਰਧਾਨ ਵਪਾਰ ਮੰਡਲ ਰਾਮਾਂ, ਤਰਸੇਮ ਬਾਂਸਲ ਸਮਾਜ ਸੇਵੀ, ਤਰਸੇਮ ਮਲਕਾਣਾ ਭਾਜਪਾ ਆਗੂ, ਅਜੀਤ ਕੁਮਾਰ ਗੁਪਤਾ, ਡਾ. ਰਾਹੁਲ ਭੰਡਾਰੀ, ਓਮ ਪ੍ਰਕਾਸ਼ ਬਾਂਸਲ, ਰਾਮਪਾਲ ਬਹਿਣੀਵਾਲ, ਬਲਬੀਰ ਸਿੰਘ ਬਾਘਾ, ਅਮਨ ਕਾਂਤ ਚੱਠਾ (ਸੈਕਟਰੀ ਭਾਜਪਾ ਜਿਲ੍ਹਾ ਬਠਿੰਡਾ), ਡਾ. ਸੋਹਣ ਲਾਲ ਕਲਿਆਣੀ, ਐਡਵੋਕੇਟ ਸੁਰੇਸ਼ ਕਾਂਸਲ (ਪ੍ਰਧਾਨ), ਸੁਰੇਸ਼ ਕੁਮਾਰ (ਜੱਗਾ) ਕੈਸ਼ੀਅਰ, ਮਹੇਸ਼ ਬਿੰਦਲ ਚੇਅਰਮੈਨ, ਵਿਸ਼ਾਲ ਗੋਇਲ, ਵਿਨੋਦ ਕੁਮਾਰ ਸਿੰਗਲਾ, ਅਸ਼ੋਕ ਕੁਮਾਰ ਸੇਤੀਆ, ਰਮੇਸ਼ ਕੁਮਾਰ ਬਾਂਸਲ, ਸ਼ਾਮ ਲਾਲ ਲਹਿਰੀ, ਐਡਵੋਕੇਟ ਵਿਕਰਾਂਤ ਗੋਇਲ (ਸਕੱਤਰ), ਅਮਿਤ ਕੁਮਾਰ ਲਹਿਰੀ, ਗਗਨ ਅਸ਼ੀਜਾ, ਹੰਸ ਰਾਜ ਖੰਨਾ, ਸਤੀਸ਼ ਕੁਮਾਰ ਗਰਗ, ਸੁਖਦੇਵ ਸਿੰਘ (ਟੇਲਰ ਮਾਸਟਰ) ਅਤੇ ਭਗਵਾਨ ਦਾਸ ਜਿੰਦਲ ਸਮੇਤ ਕਈ ਹੋਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸਮਾਗਮ ਦੇ ਅੰਤ ਵਿੱਚ ਸਾਰੇ ਹਾਜ਼ਰੀਨ ਨੇ ਇਕਜੁੱਟ ਹੋ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਹੀਦਾਂ ਦੇ ਸਿਧਾਂਤਾਂ ‘ਤੇ ਚੱਲਣ ਦਾ ਸੰਕਲਪ ਲਿਆ।